India News

ਐੱਸਡੀਐੱਮ ਢਿੱਲੋਂ ਨੇ ਐੱਸਜੀਪੀਸੀ ਦੀਆਂ ਵੋਟਾਂ ਬਣਾਉਣ ਸਬੰਧੀ ਅਧਿਕਾਰੀਆਂ ਨੂੰ ਜਾਰੀ ਕੀਤੀਆਂ ਹਦਾਇਤਾਂ

ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਗਾਮੀ ਚੋਣਾਂ ਦੇ ਮੱਦੇਨਜ਼ਰ ਵੋਟਰ ਸੂਚੀਆਂ ਦੀ ਤਿਆਰੀ ਸਬੰਧੀ ਐਸਡੀਐਮ ਮਜੀਠਾ ਕਮ ਰਿਟਰਨਿੰਗ ਅਫਸਰ ਅਤੇ ਰਿਵਾਈਜ਼ਿੰਗ ਅਥਾਰਟੀ ਡਾ: ਹਰਨੂਰ ਕੌਰ ਿਢੱਲੋਂ ਵੱਲੋਂ ਤਹਿਸੀਲਦਾਰ ਮਜੀਠਾ ਰਤਨਜੀਤ ਖੁੱਲਰ, ਮਾਲ ਪਟਵਾਰੀਆਂ, ਰੈਵੇਨਿਊ ਕਾਨੁਗੋ, ਨਗਰ ਕੌਸਲ ਮਜੀਠਾ ਦੇ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ।

ਜਿਸ ਵਿਚ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾ ਵਾਸਤੇ ਚੋਣ ਹਲਕਾ 101- ਗੁਰੂ ਕਾ ਬਾਗ ਵਾਸਤੇ ਵੋਟਾਂ ਬਣਾਉਣ ਦੀ ਪ੍ਰਕਿਰਿਆ ਜਿਹੜੀ ਕਿ ਗੁਰਦੁਆਰਾ ਕਮਿਸ਼ਨ ਵਲੋਂ ਜਾਰੀ ਕੀਤੀ ਗਈ ਹੈ, ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ। ਡਾ. ਹਰਨੂਰ ਕੋਰ ਿਢੱਲੋ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਵੋਟਾਂ ਬਣਾਉਣ ਲਈ ਕੇਵਲ ਸਿੱਖ ਕੇਸਾਧਾਰੀ ਵੋਟਰ ਜਿਨ੍ਹਾਂ ਦੀ ਉਮਰ 21 ਅਕਤੂਬਰ 2023 ਨੂੰ 21 ਸਾਲ ਜਾਂ ਇਸ ਤੋ ਉਪਰ ਹੋਵੇਗੀ ਹੀ ਫਾਰਮ ਭਰ ਸਕਦੇ ਹਨ ਜੋ ਕਿ ਕਿ 21 ਅਕਤੂਬਰ ਤੋ ਭਰਨੇ ਸ਼ੁਰੂ ਹੋ ਚੁੱਕੇ ਹਨ।

ਇਸ ਦੇ ਨਾਲ ਹੀ ਦਾਅਵੇ ਇਤਰਾਜ ਕਰਨ ਦੀ ਅੰਤਿਮ ਮਿਤੀ 26 ਦਸੰਬਰ ਹੋਵੇਗੀ। ਉਨਾਂ੍ਹ ਦੱਸਿਆ ਕਿ ਪੇਡੂ ਇਲਾਕਿਆਂ ਦੇ ਫਾਰਮ ਸਬੰਧਿਤ ਹਲਕਾ ਪਟਵਾਰੀਆਂ ਜਿਨ੍ਹਾਂ ਦੇ ਬੀਐਲਓਜ਼ ਸਹਿਯੋਗੀ ਹੋਣਗੇ। ਉਨਾਂ੍ਹ ਦੱਸਿਆ ਕਿ ਸ਼ਹਿਰੀ ਇਲਾਕੇ ਵਿਚਲੇ ਨਗਰ ਕੌਸਲ ਦਫਤਰ ਵਿਖੇ ਫਾਰਮ ਉਪਰ ਆਪਣੀ ਤਾਜ਼ਾ ਖਿੱਚੀ ਗਈ ਰੰਗੀਨ ਪਾਸਪੋਰਟ ਆਕਾਰ ਦੀ ਸਵੈ ਤਸਦੀਕ ਕੀਤੀ ਫੋਟੋ ਫਾਰਮ ਤੇ ਚਿਪਕਾ ਕੇ ਫਾਰਮ ਨੂੰ ਚੰਗੀ ਤਰਾਂ ਸਾਫ ਅੱਖਰਾਂ ਵਿਚ ਭਰ ਕੇ ਨਿੱਜੀ ਤੌਰ ਤੇ ਪੇਸ਼ ਹੋ ਕੇ ਜਮ੍ਹਾ ਕਰਵਾ ਸਕਦੇ ਹਨ।

ਉਨਾਂ੍ਹ ਦੱਸਿਆ ਕਿ 12 ਸਾਲ ਬਾਅਦ ਹੋਣ ਵਾਲੀ ਇਸ ਚੋਣ ਵਾਸਤੇ ਵੋਟਾਂ ਬਣਾਉਣ ਵਾਲੇ ਫਾਰਮਾਂ ਵਿਚ ਤਬਦੀਲੀ ਕੀਤੀ ਗਈ ਹੇ। ਨਵੇ ਸੋਧੇ ਹੋਏ ਫਾਰਮ ਵਿਚ ਇੱਕ ਸਵੈ ਘੋਸ਼ਣਾ ਪੱਤਰ ਹੈ ਜਿਹੜਾ ਭਰਨਾ ਜਰੂਰੀ ਹੈ। ਫੋਟੋ ਵੀ ਲਗਾਉਣੀ ਹੈ, ਆਪਣੀ ਸ਼ਨਾਖਤ ਵਾਸਤੇ ਕੋਈ ਸਬੂਤ ਦੇਣਾ ਲਾਜ਼ਮੀ ਹੋਵੇਗਾ ਅਤੇ ਸਭ ਤੋ ਅਹਿਮ ਇਹ ਫਾਰਮ ਬੰਡਲਾਂ ਵਿਚ ਅਤੇ ਪੁਰਾਣੇ ਭਰੇ ਹੋਏ ਫਾਰਮ ਕਿਸੇ ਵੀ ਸੂਰਤ ਵਿਚ ਪ੍ਰਵਾਨ ਨਹੀ ਕੀਤੇ ਜਾਣਗੇ। ਉਨਾਂ੍ਹ ਦੱਸਿਆ ਕਿ ਹਲਕਾ 101-ਗੁਰੂ ਕਾ ਬਾਗ ਅਧੀਨ ਮਜੀਠਾ, ਅਜਨਾਲਾ, ਰਾਜਾਸਾਂਸੀ, ਲੋਪੋਕੇ ਚੁਗਾਵਾਂ, ਜਸਤਰਵਾਲ ਅਤੇ ਪਾਖਰਪੁਰਾ ਆਦਿ ਕਾਨੂੰਗੋਈਆਂ ਦੇ ਪਿੰਡ ਸ਼ਾਮਲ ਹਨ। ਐਸਡੀਐਮ ਮਜੀਠਾ ਡਾ: ਹਰਨੂਰ ਕੌਰ

ਿਢੱਲੋ ਨੇ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਣ ਵਾਲੀਆਂ ਚੋਣਾ ਲਈ ਵੋਟਾਂ ਬਣਾਉਣ ਲਈ ਲੋਕ ਨੂੰ ਵੱਧ ਤੋ ਵੱਧ ਪੇ੍ਰਿਤ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਉਨਾਂ੍ਹ ਦੇ ਨਾਲ ਤਹਿਸੀਲਦਾਰ ਰਤਨਜੀਤ ਖੁੱਲਰ, ਚੋਣ ਕਾਨੂੰਗੋ ਦੀਪਕ ਮੋਹਨ, ਏਐਸਐਮ ਸੰਦੀਪ ਕੋਰ, ਰੀਡਰ ਵਰਿੰਦਰ ਭਾਟੀਆ, ਦੀਪਕ ਭੱਟੀ ਸਮੇਤ ਮਾਲ ਪਟਵਾਰੀ, ਰੈਿਵਿਨਊ ਕਾਨੂੰਗੋ, ਨਗਰ ਕੌਸਲ ਦੇ ਕਰਮਚਾਰੀ, ਬੀਐਲਓਜ਼ ਆਦਿ ਵੀ ਹਾਜ਼ਰ ਸਨ।

Video