Whanganui ਦੇ ਨਲਕਿਆਂ ਵਿੱਚ ਮੁੜ ਰੇਤ—ਕੌਂਸਲ ਨੇ ਪਾਣੀ ਨੂੰ ਦੱਸਿਆ ਸੁਰੱਖਿਅਤ

Whanganui ਦੇ Castlecliff ਇਲਾਕੇ ਵਿੱਚ ਕੁਝ ਘਰਾਂ ਦੇ ਨਲਕਿਆਂ ਤੋਂ ਮੁੜ ਰੇਤ ਅਤੇ ਤਲਛਟ ਵਾਲਾ ਪਾਣੀ ਆਉਣ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਹਨ। ਕੌਂਸਲ ਮੁਤਾਬਕ Cornfoot, Polson ਅਤੇ Manuka Streets ਦੇ ਨੇੜੇ ਲਗਭਗ 20 ਘਰ ਹਾਲੇ ਵੀ ਪ੍ਰਭਾਵਿਤ ਹਨ।

ਇਹ ਸਮੱਸਿਆ ਕਰੀਬ ਤਿੰਨ ਹਫ਼ਤੇ ਪਹਿਲਾਂ ਉਸ ਸਮੇਂ ਸ਼ੁਰੂ ਹੋਈ, ਜਦੋਂ Castlecliff water main project ਦੌਰਾਨ ਇੱਕ ਪੁਰਾਣੀ ਪਾਈਪ ਨੂੰ ਮੁੜ ਚਾਲੂ ਕੀਤਾ ਗਿਆ। ਵਧੇ ਹੋਏ ਪਾਣੀ ਦੇ ਵਹਾਅ ਨਾਲ ਪਾਈਪ ਅੰਦਰ ਬਚੀ ਤਲਛਟ ਦੁਬਾਰਾ ਹਿੱਲ ਗਈ। ਕੌਂਸਲ ਦਾ ਕਹਿਣਾ ਹੈ ਕਿ ਰੇਤ ਦਿਖਾਈ ਦੇਣ ਦੇ ਬਾਵਜੂਦ ਪਾਣੀ ਪੀਣ ਲਈ ਸੁਰੱਖਿਅਤ ਹੈ।

ਕੌਂਸਲ ਵੱਲੋਂ ਪਾਈਪਾਂ ਦੀ flushing ਜਾਰੀ ਹੈ ਅਤੇ ਲੋੜਵੰਦ ਘਰਾਂ ਨੂੰ ਸਾਫ਼ ਪਾਣੀ ਪਹੁੰਚਾਇਆ ਜਾ ਰਿਹਾ ਹੈ। ਖ਼ਰਾਬ ਹੋਏ appliances ਅਤੇ hot-water systems ਦੀ ਜਾਂਚ ਲਈ plumbers ਵੀ ਭੇਜੇ ਜਾ ਰਹੇ ਹਨ।

ਜਿਨ੍ਹਾਂ ਵਸਨੀਕਾਂ ਦੇ ਅੰਦਰੂਨੀ ਨਲਕਿਆਂ ਵਿੱਚ ਰੇਤ ਆ ਰਹੀ ਹੈ, ਉਨ੍ਹਾਂ ਨੂੰ ਉਹ ਨਲ ਬੰਦ ਕਰਕੇ ਘਰ ਦੇ ਅੱਗੇ ਵਾਲਾ ਬਾਹਰੀ ਨਲ 10 ਤੋਂ 15 ਮਿੰਟ ਚਲਾਉਣ ਦੀ ਸਲਾਹ ਦਿੱਤੀ ਗਈ ਹੈ। ਰੇਤ, ਗੰਦਾ ਪਾਣੀ ਜਾਂ ਘੱਟ pressure ਹੋਣ ’ਤੇ ਕੌਂਸਲ ਨਾਲ 06 349 0001 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Video