ਭਾਰਤੀ ਪਾਸਪੋਰਟ ਦੀ ਵਧੀ ਤਾਕਤ—70 ਦੇਸ਼ਾਂ ਦੀ ਯਾਤਰਾ ਹੋਈ ਹੋਰ ਆਸਾਨ

ਵਿਦੇਸ਼ਾਂ ਦੀ ਸੈਰ ਕਰਨ ਦੇ ਚਾਹਵਾਨ ਭਾਰਤੀ ਯਾਤਰੀਆਂ ਲਈ ਚੰਗੀ ਖ਼ਬਰ ਸਾਹਮਣੇ ਆਈ ਹੈ। ਸਤੰਬਰ 2026 ਦੀ ਪਾਸਪੋਰਟ ਰੈਂਕਿੰਗ ਅਨੁਸਾਰ, ਭਾਰਤੀ ਪਾਸਪੋਰਟ ਧਾਰਕਾਂ ਨੂੰ 25 ਦੇਸ਼ਾਂ ਵਿੱਚ ਬਿਨਾਂ ਪਹਿਲਾਂ ਵੀਜ਼ਾ ਲਏ ਦਾਖਲਾ ਮਿਲ ਸਕਦਾ ਹੈ।

ਇਸ ਦੇ ਨਾਲ ਹੀ 40 ਦੇਸ਼ ਅਜਿਹੇ ਹਨ, ਜਿੱਥੇ ਭਾਰਤੀ ਨਾਗਰਿਕ ਪਹੁੰਚਣ ਤੋਂ ਬਾਅਦ ‘ਵੀਜ਼ਾ ਆਨ ਅਰਾਈਵਲ’ ਪ੍ਰਾਪਤ ਕਰ ਸਕਦੇ ਹਨ। ਹੋਰ 5 ਦੇਸ਼ਾਂ ਦੀ ਯਾਤਰਾ ਲਈ ਇਲੈਕਟ੍ਰਾਨਿਕ ਟ੍ਰੈਵਲ ਆਥੋਰਾਈਜ਼ੇਸ਼ਨ (ETA) ਜਾਂ ਆਨਲਾਈਨ ਪ੍ਰੀ-ਰਜਿਸਟ੍ਰੇਸ਼ਨ ਦੀ ਲੋੜ ਪੈਂਦੀ ਹੈ।

ਇਸ ਤਰ੍ਹਾਂ ਭਾਰਤੀ ਪਾਸਪੋਰਟ ਨਾਲ ਕੁੱਲ 70 ਅੰਤਰਰਾਸ਼ਟਰੀ ਮੰਜ਼ਿਲਾਂ ਤੱਕ ਪਹੁੰਚ ਪਹਿਲਾਂ ਨਾਲੋਂ ਵਧੇਰੇ ਸੁਖਾਲੀ ਹੋ ਗਈ ਹੈ। ਹਾਲਾਂਕਿ ਯਾਤਰੀਆਂ ਨੂੰ ਟਿਕਟ ਬੁੱਕ ਕਰਨ ਤੋਂ ਪਹਿਲਾਂ ਸਬੰਧਤ ਦੇਸ਼ ਦੇ ਤਾਜ਼ਾ ਵੀਜ਼ਾ ਨਿਯਮਾਂ ਅਤੇ ਦਾਖਲਾ ਸ਼ਰਤਾਂ ਦੀ ਜਾਂਚ ਜ਼ਰੂਰ ਕਰਨੀ ਚਾਹੀਦੀ ਹੈ।

Video