Upper Hutt ਦੀ Autopride Cars Limited ਨੂੰ ਦੋ ਪਰਵਾਸੀ ਕਾਮਿਆਂ ਦਾ ਸ਼ੋਸ਼ਣ ਕਰਨ ਦੇ ਮਾਮਲੇ ਵਿੱਚ $100,000 ਜੁਰਮਾਨਾ ਕੀਤਾ ਗਿਆ ਹੈ। Hutt Valley District Court ਨੇ ਕੰਪਨੀ ਨੂੰ ਕਾਮਿਆਂ ਲਈ ਕੁੱਲ $70,654.06 ਮੁਆਵਜ਼ਾ ਦੇਣ ਦਾ ਹੁਕਮ ਵੀ ਦਿੱਤਾ ਹੈ।
Immigration New Zealand ਮੁਤਾਬਕ, ਦੋਵੇਂ ਕਾਮੇ 2023 ਵਿੱਚ visitor visa ’ਤੇ ਨਿਊਜ਼ੀਲੈਂਡ ਆਏ ਸਨ। ਉਨ੍ਹਾਂ ਤੋਂ ਬਿਨਾਂ employment agreement, tax registration ਅਤੇ ਬੁਨਿਆਦੀ ਕਾਮੇ ਸੁਰੱਖਿਆ ਦੇ ਲੰਬੇ ਘੰਟੇ ਕੰਮ ਕਰਵਾਇਆ ਗਿਆ।
ਦੋਵੇਂ ਹਫ਼ਤੇ ਵਿੱਚ ਘੱਟੋ-ਘੱਟ ਛੇ ਦਿਨ ਅਤੇ ਹਰ ਰੋਜ਼ ਲਗਭਗ ਨੌਂ ਘੰਟੇ ਕੰਮ ਕਰਦੇ ਸਨ। ਉਨ੍ਹਾਂ ਨੂੰ ਸਿਰਫ਼ $100 ਪ੍ਰਤੀ ਦਿਨ ਨਕਦ, ਯਾਨੀ ਲਗਭਗ $11 ਪ੍ਰਤੀ ਘੰਟਾ ਮਿਲਦਾ ਸੀ—ਜੋ ਉਸ ਸਮੇਂ ਦੀ minimum wage ਤੋਂ ਕਾਫ਼ੀ ਘੱਟ ਸੀ।
ਕੰਪਨੀ ਵੱਲੋਂ ਕਾਮਿਆਂ ਲਈ work visa ਲਗਵਾਉਣ ਦੇ ਵਾਅਦੇ ਕੀਤੇ ਗਏ, ਪਰ ਕੋਈ ਅਰਜ਼ੀ ਦਾਖ਼ਲ ਨਹੀਂ ਕੀਤੀ ਗਈ। ਇੱਕ ਕਾਮੇ ਨੂੰ Immigration ਅਧਿਕਾਰੀਆਂ ਦੇ ਦੌਰੇ ਦੌਰਾਨ ਲੁਕਣ ਲਈ ਵੀ ਕਿਹਾ ਗਿਆ ਸੀ।
ਕੰਪਨੀ ਦੀ employer accreditation ਰੱਦ ਕਰ ਦਿੱਤੀ ਗਈ ਹੈ, ਜਿਸ ਕਾਰਨ ਉਹ ਭਵਿੱਖ ਵਿੱਚ Accredited Employer Work Visa ਅਧੀਨ ਪਰਵਾਸੀ ਕਾਮੇ ਨਹੀਂ ਰੱਖ ਸਕੇਗੀ।
Immigration New Zealand ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਪਰਵਾਸੀ ਕਾਮੇ ਨੂੰ ਘੱਟ ਤਨਖ਼ਾਹ, ਅਸੁਰੱਖਿਅਤ ਰਿਹਾਇਸ਼ ਜਾਂ ਮਾਲਕ ਵੱਲੋਂ ਧਮਕੀਆਂ ਅਤੇ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ ਤਾਂ ਇਸਦੀ ਰਿਪੋਰਟ ਜ਼ਰੂਰ ਕੀਤੀ ਜਾਵੇ।










