Queenstown ਦੇ Walter Peak ’ਤੇ ਭਿਆਨਕ ਅੱਗ—146 ਹੈਕਟੇਅਰ ਤੋਂ ਵੱਧ ਇਲਾਕਾ ਪ੍ਰਭਾਵਿਤ

Queenstown ਦੇ Walter Peak Station ਨੇੜੇ ਲੱਗੀ ਜੰਗਲੀ ਅੱਗ 146 ਹੈਕਟੇਅਰ ਤੋਂ ਵੱਧ ਇਲਾਕੇ ਵਿੱਚ ਫੈਲ ਗਈ ਹੈ। ਦੁਪਹਿਰ 3 ਵਜੇ ਤੱਕ ਅੱਗ ਦਾ ਘੇਰਾ ਲਗਭਗ 6 ਕਿਲੋਮੀਟਰ ਮਾਪਿਆ ਗਿਆ ਸੀ, ਜਿਸ ਤੋਂ ਬਾਅਦ ਇਸਦਾ ਆਕਾਰ ਹੋਰ ਵਧਣ ਦੀ ਜਾਣਕਾਰੀ ਹੈ।

Fire and Emergency NZ ਮੁਤਾਬਕ ਅੱਗ Mount Nicholas ਦੀਆਂ ਖੜ੍ਹੀਆਂ ਢਲਾਣਾਂ ’ਤੇ ਤੇਜ਼ੀ ਨਾਲ ਫੈਲ ਰਹੀ ਹੈ ਅਤੇ ਅਜੇ ਕਾਬੂ ਹੇਠ ਨਹੀਂ ਆਈ। ਲਗਭਗ 25 ਫਾਇਰਫਾਈਟਰਾਂ ਅਤੇ ਛੇ ਹੈਲੀਕਾਪਟਰਾਂ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। Walter Peak Homestead ਅਤੇ ਨੇੜਲੀਆਂ ਇਮਾਰਤਾਂ ਨੂੰ ਬਚਾਉਣ ਵਿੱਚ ਕਾਮਯਾਬੀ ਮਿਲੀ ਹੈ।

ਅੱਗ ਦਾ ਧੂੰਆਂ Lake Wakatipu ਤੋਂ ਹੁੰਦਾ ਹੋਇਆ Jacks Point ਅਤੇ Hanleys Farm ਵੱਲ ਜਾ ਰਿਹਾ ਹੈ। ਪ੍ਰਭਾਵਿਤ ਇਲਾਕਿਆਂ ਦੇ ਵਸਨੀਕਾਂ ਨੂੰ ਦਰਵਾਜ਼ੇ ਅਤੇ ਖਿੜਕੀਆਂ ਬੰਦ ਰੱਖਣ ਦੀ ਸਲਾਹ ਦਿੱਤੀ ਗਈ ਹੈ। ਕਿਸ਼ਤੀ ਚਾਲਕਾਂ ਨੂੰ ਵੀ Walter Peak Station ਦੇ ਕੰਢੇ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ, ਕਿਉਂਕਿ ਹੈਲੀਕਾਪਟਰ ਝੀਲ ਵਿੱਚੋਂ ਪਾਣੀ ਭਰ ਰਹੇ ਹਨ।

ਅਧਿਕਾਰੀਆਂ ਮੁਤਾਬਕ ਇਹ ਅੱਗ ਪਿਛਲੇ ਬੁੱਧਵਾਰ ਕੀਤੀ ਗਈ ਇੱਕ ਯੋਜਨਾਬੱਧ burn ਤੋਂ ਮੁੜ ਭੜਕੀ ਹੈ। ਅੱਗ ਬੁਝਾਉਣ ਦਾ ਕੰਮ ਸਵੇਰੇ ਦੁਬਾਰਾ ਸ਼ੁਰੂ ਕੀਤਾ ਜਾਵੇਗਾ।

Video