International News

ਮਿਸਰ ਨਾਲ ਲੱਗਣ ਵਾਲੀ ਗਾਜ਼ਾ ਦੀ ਰਾਫਾ ਕਰਾਸਿੰਗ ਦੇ ਖੁੱਲ੍ਹਦੇ ਹੀ US ਨੇ ਜਾਰੀ ਕੀਤਾ ਅਲਰਟ, ਨਾਗਰਿਕਾਂ ਨੂੰ ਦਿੱਤੀ ਵਿਸ਼ੇਸ਼ ਚਿਤਾਵਨੀ

ਇਜ਼ਰਾਈਲ ਤੇ ਹਮਾਸ ਵਿਚਾਲੇ 7 ਅਕਤੂਬਰ ਤੋਂ ਜੰਗ ਜਾਰੀ ਹੈ। ਇਸ ਦੌਰਾਨ ਇਜ਼ਰਾਇਲੀ ਹਵਾਈ ਫੌਜ ਗਾਜ਼ਾ ਪੱਟੀ ‘ਤੇ ਲਗਾਤਾਰ ਹਮਲੇ ਕਰ ਰਹੀ ਹੈ। ਇਜ਼ਰਾਇਲੀ ਹਵਾਈ ਫੌਜ ਦੇ ਹਮਲੇ ‘ਚ ਗਾਜ਼ਾ ਦਾ ਜਾਹਰਾ ਸ਼ਹਿਰ ਪੂਰੀ ਤਰ੍ਹਾਂ ਤਬਾਹ ਹੋ ਗਿਆ। ਇਸ ਦੌਰਾਨ 900 ਸਾਲ ਪੁਰਾਣੇ ਚਰਚ ਵੀ ਲਪੇਟ ’ਚ ਆ ਗਏ। ਇਸ ਕਾਰਨ 18 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਜ਼ਖ਼ਮੀ ਹੋ ਗਏ। ਇਸ ਵਿੱਚ ਈਸਾਈ ਤੇ ਮੁਸਲਿਮ ਭਾਈਚਾਰੇ ਦੇ 500 ਲੋਕ ਸ਼ਰਨ ਲੈ ਰਹੇ ਸਨ।

ਇਸ ਦੌਰਾਨ, ਰਾਫਾ ਕਰਾਸਿੰਗ ਸ਼ਨੀਵਾਰ ਨੂੰ ਮਨੁੱਖੀ ਸਹਾਇਤਾ ਲਈ ਦੁਬਾਰਾ ਖੋਲ੍ਹ ਦਿੱਤੀ ਗਈ। ਇਹ ਗਾਜ਼ਾ ਪੱਟੀ ਤੇ ਮਿਸਰ ਦੇ ਵਿਚਕਾਰ ਸਥਿਤ ਹੈ।

ਅਮਰੀਕਾ ਨੇ ਜਾਰੀ ਕੀਤਾ ਅਲਰਟ

ਅਮਰੀਕਾ ਨੇ ਰਾਫਾ ਕਰਾਸਿੰਗ ਖੋਲ੍ਹਣ ਤੋਂ ਪਹਿਲਾਂ ਆਪਣੇ ਨਾਗਰਿਕਾਂ ਲਈ ਸੁਰੱਖਿਆ ਅਲਰਟ ਜਾਰੀ ਕੀਤਾ ਹੈ। ਅਮਰੀਕੀ ਦੂਤਘਰ ਨੇ ਕਿਹਾ ਕਿ ਗਾਜ਼ਾ ਤੇ ਮਿਸਰ ਦੇ ਵਿਚਕਾਰ ਰਾਫਾ ਕਰਾਸਿੰਗ 21 ਅਕਤੂਬਰ ਨੂੰ ਸਵੇਰੇ 10 ਵਜੇ ਖੋਲ੍ਹ ਦਿੱਤੀ ਜਾਵੇਗੀ। ਦੂਤਘਰ ਨੇ ਕਿਹਾ ਕਿ ਅਮਰੀਕੀ ਨਾਗਰਿਕਾਂ ਨੂੰ ਸਥਿਤੀ ਦਾ ਚੰਗੀ ਤਰ੍ਹਾਂ ਜਾਇਜ਼ਾ ਲੈਣ ਤੋਂ ਬਾਅਦ ਹੀ ਸਰਹੱਦ ਪਾਰ ਕਰਨੀ ਚਾਹੀਦੀ ਹੈ।

Video