Sports News

‘ਮੈਂ ਜ਼ਿੰਦਾ ਹਾਂ ਤੇ ਠੀਕ ਹਾਂ…’ Heath Streak ਨੇ ਆਪਣੀ ਮੌਤ ਦੀ ਖ਼ਬਰ ਨੂੰ ਦੱਸਿਆ ਅਫ਼ਵਾਹ, ਕਿਹਾ- ਝੂਠ ਬੋਲਣ ਵਾਲਾ ਮਾਫ਼ੀ ਮੰਗੇ

ਜ਼ਿੰਬਾਬਵੇ ਦੇ ਸਾਬਕਾ ਕਪਤਾਨ ਹੀਥ ਸਟ੍ਰੀਕ ਦੀ ਮੌਤ ਦੀ ਖਬਰ ਆਈ ਸੀ। ਹਾਲਾਂਕਿ ਇਸ ਖਬਰ ਦੀ ਪੁਸ਼ਟੀ ਉਨ੍ਹਾਂ ਦੇ ਸਾਥੀ ਕ੍ਰਿਕਟਰ ਨੇ ਕੀਤੀ ਸੀ। ਬਾਅਦ ਵਿੱਚ ਹੈਨਰੀ ਓਲੰਗਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰ ਕੇ ਮੌਤ ਦੀ ਖਬਰ ਨੂੰ ਅਫਵਾਹ ਦੱਸਿਆ। ਹੈਨਰੀ ਨੇ ਲਿਖਿਆ, “ਤੀਜੇ ਅੰਪਾਇਰ ਨੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਤੇ ਉਹ ਜ਼ਿੰਦਾ ਹਨ।” ਇਸ ਦੇ ਨਾਲ ਹੀ ਖੁਦ ਹੀਥ ਸਟ੍ਰੀਕ ਨੇ ਵੀ ਇਸ ਖਬਰ ਨੂੰ ਫਰਜ਼ੀ ਦੱਸਿਆ ਹੈ।

ਮਿਡ ਡੇਅ ਮੁਤਾਬਕ, ਬੁੱਧਵਾਰ ਸਵੇਰੇ ਜ਼ਿੰਬਾਬਵੇ ਦੇ ਸਾਬਕਾ ਕਪਤਾਨ ਹੀਥ ਸਟ੍ਰੀਕ ਨੇ ਲਿਖਿਆ, “ਮੈਂ ਜ਼ਿੰਦਾ ਹਾਂ ਤੇ ਠੀਕ ਹਾਂ। ਮੈਂ ਇਹ ਜਾਣ ਕੇ ਬਹੁਤ ਦੁਖੀ ਹਾਂ ਕਿ ਕਿਸੇ ਦੇ ਗੁਜ਼ਰਨ ਵਰਗੀ ਵੱਡੀ ਚੀਜ਼ ਬਿਨਾਂ ਪੁਸ਼ਟੀ ਕੀਤੇ ਫੈਲ ਸਕਦੀ ਹੈ, ਖਾਸ ਕਰਕੇ ਸਾਡੇ ਸੋਸ਼ਲ ਮੀਡੀਆ ਦੇ ਯੁੱਗ ‘ਚ।”

ਕੈਂਸਰ ਤੋਂ ਪੀੜਤ ਹਨ ਸਟ੍ਰੀਕ

ਸਟ੍ਰੀਕ ਨੇ ਇਕ ਵ੍ਹਟਸਐਪ ਸੰਦੇਸ਼ ‘ਚ ਕਿਹਾ, “ਮੇਰਾ ਮੰਨਣਾ ਹੈ ਕਿ ਸਰੋਤ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ। ਮੈਂ ਇਸ ਖਬਰ ਤੋਂ ਦੁਖੀ ਹਾਂ।” ਦੱਸ ਦੇਈਏ ਕਿ ਸਟ੍ਰੀਕ ਦਾ ਪਹਿਲਾਂ ਦੱਖਣੀ ਅਫਰੀਕਾ ‘ਚ ਇਲਾਜ ਚੱਲ ਰਿਹਾ ਸੀ। ਉਨ੍ਹਾਂ ਭਾਰਤ ਦੇ ਤਿੰਨ ਚੋਟੀ ਦੇ ਕੈਂਸਰ ਵਿਗਿਆਨੀਆਂ ਨਾਲ ਵੀ ਸਲਾਹ ਕੀਤੀ। ਉਹ ਕੈਂਸਰ ਤੋਂ ਪੀੜਤ ਹਨ।

ਹੈਨਰੀ ਓਲੰਗਾ ਨੇ ਦਿੱਤੀ ਜਾਣਕਾਰੀ

ਜ਼ਿਕਰਯੋਗ ਹੈ ਕਿ ਜ਼ਿੰਬਾਬਵੇ ਦੇ ਮਹਾਨ ਕ੍ਰਿਕਟਰ ਹੀਥ ਸਟ੍ਰੀਕ ਦੀ ਮੌਤ ਦੀ ਖਬਰ ਉਸ ਸਮੇਂ ਅਫਵਾਹ ਸਾਬਿਤ ਹੋ ਗਈ ਜਦੋਂ ਹੈਨਰੀ ਓਲਾਂਗਾ ਨੇ ਇਸ ਨੂੰ ਖਾਰਿਜ ਕਰ ਦਿੱਤਾ। ਇਸ ਤੋਂ ਪਹਿਲਾਂ ਹੈਨਰੀ ਨੇ ਟਵੀਟ ਕਰ ਕੇ ਆਪਣੀ ਮੌਤ ਦੀ ਖਬਰ ਦੀ ਪੁਸ਼ਟੀ ਕੀਤੀ ਸੀ। ਹੁਣ ਫਿਰ ਤੋਂ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਇਸ ਖਬਰ ਨੂੰ ਫਰਜ਼ੀ ਦੱਸਿਆ ਹੈ।

2000 ਤੋਂ 2004 ਤਕ ਕੀਤੀ ਟੀਮ ਦੀ ਕਪਤਾਨੀ

ਦੱਸ ਦੇਈਏ ਕਿ ਜ਼ਿੰਬਾਬਵੇ ਦੇ ਸਾਬਕਾ ਕਪਤਾਨ ਹੀਥ ਸਟ੍ਰੀਕ ਨੇ 2000 ਤੋਂ 2004 ਦਰਮਿਆਨ ਟੀਮ ਦੀ ਕਪਤਾਨੀ ਕੀਤੀ ਸੀ। 12 ਸਾਲਾਂ ਦੇ ਅੰਤਰਰਾਸ਼ਟਰੀ ਕਰੀਅਰ ‘ਚ ਸਟ੍ਰੀਕ ਨੇ 65 ਟੈਸਟ ਤੇ 189 ਵਨਡੇ ਖੇਡੇ। ਇਸ ਦੌਰਾਨ ਉਨ੍ਹਾਂ ਨੇ ਇਕੱਲੇ ਹੀ ਕਈ ਮੌਕਿਆਂ ‘ਤੇ ਜ਼ਿੰਬਾਬਵੇ ਕ੍ਰਿਕਟ ਦਾ ਮਾਣ ਵਧਾਇਆ। ਉਹ 100 ਟੈਸਟ ਵਿਕਟਾਂ ਲੈਣ ਵਾਲੇ ਜ਼ਿੰਬਾਬਵੇ ਦੇ ਇਕਲੌਤੇ ਕ੍ਰਿਕਟਰ ਹਨ।

Video