ਫਿਲਮ ਅਦਾਕਾਰਾ ਤੇ ਰਾਮਪੁਰ ਦੀ ਸਾਬਕਾ ਸੰਸਦ ਮੈਂਬਰ ਜਯਾ ਪ੍ਰਦਾ ਨੂੰ ਚੇਨਈ ਦੀ ਅਦਾਲਤ ਨੇ 6 ਮਹੀਨੇ ਦੀ ਸਜ਼ਾ ਸੁਣਾਈ ਹੈ। ਚੇਨਈ ਦੇ ਰਾਇਪੇਟਾ ‘ਚ ਉਸ ਦੀ ਮਲਕੀਅਤ ਵਾਲੇ ਇਕ ਫਿਲਮ ਥੀਏਟਰ ਦੇ ਮੁਲਾਜ਼ਮਾਂ ਵੱਲੋਂ ਦਾਇਰ ਇਕ ਪਟੀਸ਼ਨ ਦੇ ਸਬੰਧ ‘ਚ ਉਸਨੂੰ 5,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
ਸਿਨੇਮਾ ਹਾਲ ਰਾਮ ਕੁਮਾਰ ਤੇ ਰਾਜਾ ਬਾਬੂ ਚਲਾਉਂਦੇ ਹਨ। ਸਮੱਸਿਆ ਉਦੋਂ ਸ਼ੁਰੂ ਹੋਈ ਜਦੋਂ ਪ੍ਰਬੰਧਕ ਥੀਏਟਰ ਵਰਕਰਾਂ ਨੂੰ ਈਐਸਆਈ ਅਦਾ ਕਰਨ ‘ਚ ਅਸਫਲ ਰਹੇ ਤੇ ਉਨ੍ਹਾਂ ਨੇ ਅਦਾਲਤ ਦਾ ਰੁਖ਼ ਕੀਤਾ। ਬਾਅਦ ‘ਚ ਅਦਾਕਾਰਾ ਨੇ ਸਟਾਫ ਨੂੰ ਪੂਰੀ ਰਕਮ ਅਦਾ ਕਰਨ ਦਾ ਵਾਅਦਾ ਕੀਤਾ ਤੇ ਅਦਾਲਤ ਨੂੰ ਕੇਸ ਨੂੰ ਖਾਰਜ ਕਰਨ ਦੀ ਅਪੀਲ ਕੀਤੀ।
ਹਾਲਾਂਕਿ ਲੇਬਰ ਗਵਰਨਮੈਂਟ ਇੰਸ਼ੋਰੈਂਸ ਕਾਰਪੋਰੇਸ਼ਨ ਦੇ ਵਕੀਲ ਨੇ ਉਨ੍ਹਾਂ ਦੀ ਅਪੀਲ ‘ਤੇ ਇਤਰਾਜ਼ ਕੀਤਾ, ਜਿਸ ਤੋਂ ਬਾਅਦ ਜਯਾ ਪ੍ਰਦਾ ਤੇ ਮਾਮਲੇ ਨਾਲ ਜੁੜੇ ਤਿੰਨ ਹੋਰਾਂ ਨੂੰ ਛੇ ਮਹੀਨੇ ਦੀ ਸਜ਼ਾ ਸੁਣਾਈ ਗਈ। ਇਸੇ ਤਰ੍ਹਾਂ 5-5 ਹਜ਼ਾਰ ਰੁਪਏ ਜੁਰਮਾਨਾ ਭਰਨ ਲਈ ਵੀ ਕਿਹਾ ਗਿਆ ਹੈ।






