India News

ਇਕ ਕਰੋੜ ਦੇ ਲੰਗਰ ਜੂਠ ਘੁਟਾਲਾ ਮਾਮਲੇ ‘ਚ 23 ਇੰਸਪੈਕਟਰ ਜਲਦ ਹੋਣਗੇ ਬਹਾਲ, ਸਬ-ਕਮੇਟੀ ਨੇ ਪਹਿਲੀ ਰਿਪੋਰਟ ਸੌਂਪੀ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਸੁੱਕੀਆਂ ਰੋਟੀਆਂ ਜੂਠ ‘ਚ ਹੋਈ ਇਕ ਕਰੋੜ ਰੁਪਏ ਦੀ ਹੇਰਾ-ਫੇਰੀ ‘ਚ 51 ਮੁਅੱਤਲ ਮੁਲਾਜ਼ਮਾਂ ਸਬੰਧੀ ਬਣਾਈ ਸਬ-ਕਮੇਟੀ ਨੇ 23 ਇੰਸਪੈਕਟਰਾਂ ਨੂੰ ਹੇਰਾਫੇਰੀ ‘ਚ ਸ਼ਾਮਲ ਨਾ ਹੋਣ ਤੇ ਅਣਗਹਿਲੀ ਦੀ ਪਹਿਲੀ ਰਿਪੋਰਟ ਅੰਤ੍ਰਿੰਗ ਕਮੇਟੀ ਨੂੰ ਸੌਂਪ ਦਿੱਤੀ ਹੈ।

ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਸੁੱਕੀਆਂ ਰੋਟੀਆਂ ਜੂਠ ‘ਚ ਹੋਈ ਇਕ ਕਰੋੜ ਰੁਪਏ ਦੀ ਹੇਰਾ ਫੇਰੀ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਘੁਟਾਲੇ ਸਮੇਂ ਦੇ 2 ਸਟੋਰ ਕੀਪਰ, 9 ਮੈਨੇਜਰ, 6 ਸੁਪਰਵਾਈਜ਼ਰ 34 ਇੰਸਪੈਕਟਰਾਂ ਸਮੇਤ 51 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਸੀ।

ਇਸ ਸਬੰਧੀ ਧਾਮੀ ਵੱਲੋਂ ਡੂੰਘਾਈ ‘ਚ ਪੜਤਾਲ ਲਈ ਸਬ-ਕਮੇਟੀ ਬਣਾ ਦਿੱਤੀ ਸੀ ਜਿਸ ਵਿਚ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਾਇਮਪੁਰ, ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਅੰਤਿ੍ਰੰਗ ਕਮੇਟੀ ਮੈਂਬਰ ਸੁਰਜੀਤ ਸਿੰਘ ਤੁਗਲਵਾਲ, ਸ਼ੇਰ ਸਿੰਘ ਮੰਡਵਾਲਾ ਤੇ ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਸ਼ਾਮਲ ਸਨ। ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਸਬ ਕਮੇਟੀ ਵੱਲੋਂ ਲੰਗਰ ਵਿਚ ਹੋਏ ਘੋਟਾਲੇ ਦੀ ਡੁੰਗਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਜਿਸ ਦੀ ਪਹਿਲੀ ਰਿਪੋਰਟ ਅੰਤ੍ਰਿੰਗ ਕਮੇਟੀ ਨੂੰ ਸੌਂਪ ਦਿੱਤੀ ਹੈ।

ਇਸ ਰਿਪੋਰਟ ਅਨੁਸਾਰ 23 ਗੁਰਦੁਆਰਾ ਇੰਸਪੈਕਟਰ ਘੁਟਾਲੇ ‘ਚ ਸਿੱਧੇ ਤੌਰ ‘ਤੇ ਸ਼ਾਮਲ ਨਹੀਂ ਹਨ, ਪਰ ਇਨ੍ਹਾਂ ਪਾਸੋਂ ਵੀ ਡਿਊਟੀ ਵਿਚ ਅਣਗਹਿਲੀ ਜ਼ਰੂਰ ਹੋਈ ਹੈ। ਉਨ੍ਹਾਂ ਕਿਹਾ ਕਿ ਰਹਿੰਦੀ ਰਿਪੋਰਟਰ ਵੀ ਆਉਂਣ ਵਾਲੇ ਸਮੇਂ ਵਿਚ ਮੀਟਿੰਗਾਂ ਕਰ ਕੇ ਤਿਆਰ ਕੀਤੀ ਜਾਵੇਗੀ। ਰਿਪੋਰਟ ‘ਤੇ ਆਖਰੀ ਫੈਸਲਾ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਰਨਾ ਹੈ।

Video