India News

ਪੰਜਾਬ ਲਈ ਬਿਜਲੀ ਬੱਸਾਂ ਦੀ ਪਾਲਿਸੀ ਹੋਵੇਗੀ ਤਿਆਰ, CM ਮਾਨ ਬੋਲੇ- ਸਾਰੇ ਸ਼ਹਿਰਾਂ ‘ਚ ਜਲਦ ਲੋਕਲ ਬੱਸ ਸੇਵਾ ‘ਚ ਹੋਵੇਗਾ ਵਾਧਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਯੋਜਨਾਬੱਧ ਤਰੀਕੇ ਨਾਲ ਝੋਨੇ ਲਾਉਣ ਤੋਂ ਲੈ ਕੇ ਮੰਡੀਆਂ ਤਕ ਪਹੁੰਚਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਅਗਲੇ ਦਿਨਾਂ ‘ਚ ਬਿਜਲਈ ਬੱਸਾਂ ਲਈ ਨੀਤੀ ਤਿਆਰ ਕੀਤੀ ਜਾ ਰਹੀ ਹੈ, ਜਲਦ ਸਾਰੇ ਸ਼ਹਿਰਾਂ ‘ਚ ਲੋਕਲ ਬੱਸ ਸੇਵਾ ‘ਚ ਵਾਧਾ ਕੀਤਾ ਜਾਵੇਗਾ।

ਮੁੱਖ ਮੰਤਰੀ ਵਲੋਂ ਮੰਗਲਵਾਰ ਨੂੰ ਪਟਿਆਲਾ ‘ਚ ਅਤਿ ਆਧੁਨਿਕ ਬਸ ਅੱਡੇ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਨਵੇਂ ਬੱਸ ਟਰਮੀਨਲ ਤੋਂ 7 ਵੋਲਵੋ ਬੱਸਾਂ ਨੂੰ ਹਰੀ ਝੰਡੀ ਦਿੱਤੀ ਗਈ। ਮੰਤਰੀ ਨੇ ਕਿਹਾ ਪਟਿਆਲਾ ਦਾ ਬਸ ਅੱਡਾ ਵਰਗੇ ਹੋਰ ਪੰਜਾਬ ਚ ਹੋਰ ਅੱਡੇ ਵੀ ਬਣਾਏ ਜਾਣਗੇ।ਇਸ ਮੌਕੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਸਮੇਤ ਹੋਰ ਮੰਤਰੀ ਤੇ ਜ਼ਿਲ੍ਹੇ ਦੇ ਵਿਧਾਇਕ ਮੌਜੂਦ ਰਹੇ।

ਵਿਰੋਧੀਆਂ ‘ਤੇ ਲਾਏ ਨਿਸ਼ਾਨੇ

ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਹੋਇਆ ਕਿ ਸਰਕਾਰ ਲੋਕਾਂ ਦੀ ਸਮੱਸਿਆ ਦਾ ਹੱਲ ਲੋਕਾਂ ਦੀ ਸਲਾਹ ਨਾਲ ਹੋ ਰਹੇ ਹਨ। ਧਰਤੀ ਓਹੀ, ਲੋਕ ਓਹੀ, ਖਜਾਨੇ ਵੀ ਓਹੀ ਹਨ, ਅਫ਼ਸਰ ਵੀ ਓਹੀ ਬਸ ਨੀਯਤ ਦਾ ਫ਼ਰਕ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵਰਗਿਆਂ ਵੱਲ ਧਿਆਨ ਦੇਣ ਦੀ ਲੋੜ ਨਹੀ, ਪਹਾੜਾਂ ਵਾਲੇ ਸਕੂਲਾਂ ਚ ਪੜ੍ਨ ਵਾਲੇ ਆਮ ਲੋਕਾਂ ਦੀਆਂ ਸਮੱਸਿਆ ਨਹੀਂ ਸਮਝ ਸਕਦੇ।

ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਲਏ ਬਿਨਾਂ ਕਿਹਾ ਕਿ ਪਹਿਲਾਂ ਵਾਲੇ ਆਪਣੇ ਸ਼ਹਿਰ ਚ ਏਨੀ ਵਾਰ ਨਹੀਂ ਨਿਕਲੇ ਜਿੰਨੀ ਵਾਰ ਅਸੀਂ ਆ ਚੁੱਕੇ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਜਲੰਧਰ ਦੀ ਚੋਣਾਂ ਨੇ ਵਿਰੋਧੀਆਂ ਦੇ ਮੂੰਹ ਬੰਦ ਕਰਵਾ ਦਿੱਤੇ ਹਨ।

ਲੋਕਾਂ ਨੇ ਧਰਮ, ਜਾਤ ਦੇ ਆਧਾਰ ‘ਤੇ ਵੋਟਾਂ ਮੰਗਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਜਲੰਧਰ ਵਾਲਿਆਂ ਨੇ ਇਕ ਬਟਨ ਦੱਬ ਕੇ ਕਈਆਂ ਦਾ ਮੂੰਹ ਬੰਦ ਕਰਵਾਇਆ। ਹੁਣ ਲੋਕਾਂ ਦੀ ਜ਼ਿੰਮੇਵਾਰੀ ਖ਼ਤਮ ਤੇ ਸਾਡੀ ਸ਼ੁਰੂ ਹੈ।

ਮੰਤਰੀ ਨੇ ਬਿਜਲਈ ਬੱਸਾਂ ਚਲਾਉਣ ਦੀ ਕੀਤੀ ਮੰਗ

ਮੰਤਰੀ ਲਾਲ ਜੀਤ ਸਿੰਘ ਭੁੱਲਰ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਬਿਜਲਈ ਬੱਸਾਂ ਚਲਾਈਆਂ ਜਾਣ ਤਾਂਜੋ ਮਹਿਕਮੇ ‘ਤੇ ਵਿੱਤੀ ਬੋਝ ਘਟੇ ਤੇ ਲੋਕਾਂ ਨੂੰ ਪ੍ਰਦੂਸ਼ਣ ਮੁਕਤ ਬੱਸ ਸੇਵਾ ਮੁਹਈਆ ਕਰਵਾਈ ਜਾ ਸਕੇ। ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਆਪਸੀ ਖਿੱਚੋਤਾਣ ‘ਚ ਬਸ ਪਟਿਆਲਾ ਦਾ ਬੱਸ ਅੱਡੇ ਦਾ ਕੰਮ ਪੂਰਾ ਨਹੀਂ ਹੋਣ ਦਿੱਤਾ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਦੇ ਹਿੱਤ ਇਸ ਪ੍ਰੋਜੈਕਟ ਨੂੰ ਤੈਅ ਸਮੇਂ ਚ ਪੂਰਾ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਹੈ।

Video