India News

ਉੱਤਰ ਪ੍ਰਦੇਸ਼ ਦੇ ਮਾਫੀਆ ਡੌਨ ਅਤੀਕ ਅਹਿਮਦ ਅਤੇ ਉਸਦੇ ਭਰਾ ਅਸ਼ਰਫ ਦੀ ਗੋਲੀਆਂ ਮਾਰ ਕੇ ਹੱਤਿਆ

ਸ਼ਨੀਵਾਰ ਦੇਰ ਰਾਤ ਤਿੰਨ ਹਮਲਾਵਰਾਂ ਨੇ ਗੈਂਗਸਟਰ ਤੋਂ ਰਾਜਨੇਤਾ ਬਣੇ ਅਤੀਕ ਅਹਿਮਦ (Ateeq Ahmed shot dead) ਅਤੇ ਉਸ ਦੇ ਭਰਾ ਅਸ਼ਰਫ ਦੀ ਪ੍ਰਯਾਗਰਾਜ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਦੋਵਾਂ ਨੂੰ ਪੁਲਿਸ ਮੈਡੀਕਲ ਚੈੱਕ ਅੱਪ ਲਈ ਹੱਥਕੜੀਆਂ ਵਿੱਚ ਅਤੇ ਪੁਲਿਸ ਮੌਜੂਦਗੀ ਵਿੱਚ ਲੈ ਕੇ ਜਾ ਰਹੀ ਸੀ ਜਿਸ ਵੇਲੇ ਇਹ ਹਮਲਾ ਹੋਇਆ। ਹਮਲਾਵਰਾਂ ਦੇ ਹੱਥਾਂ ਵਿੱਚ ਵੀਡੀਓ ਕੈਮਰਾ ਅਤੇ ਮਾਈਕ੍ਰੋਫ਼ੋਨ ਸਨ। ਪੁਲਿਸ ਨੇ ਤਿੰਨ ਸ਼ੱਕੀ ਗਿਰਫ਼ਤਾਰ ਵੀ ਕੀਤੇ ਹਨ। ਸੂਬੇ ਦੇ ਸਾਰੇ ਸ਼ਹਿਰਾਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।

Video