Local News

ਕਰੀਬ 7.9 ਮਿਲੀਅਨ ਨਿਊਜੀਲੈਂਡ ਤੇ ਆਸਟ੍ਰੇਲੀਆਈ ਲੋਕਾਂ ਦੀ ਡਰਾਈਵਿੰਗ ਲਾਇਸੈਂਸ ਜਾਣਕਾਰੀ ਹੋਈ ਚੋਰੀ

ਲੈਚੀਚਿਉਡ ਫਾਇਨੈਸ਼ਲ ਕੰਪਨੀ ਦੇ ਕਰੀਬ 7.9 ਮਿਲੀਅਨ ਗ੍ਰਾਹਕਾਂ ਦੇ ਡਰਾਈਵਿੰਗ ਲਾਇਸੈਂਸ ਦੀ ਜਾਣਕਾਰੀ ਚੋਰੀ ਹੋਣ ਦੀ ਖਬਰ ਹੈ।

ਇਹ ਗ੍ਰਾਹਕ ਨਿਊਜੀਲੈਂਡ ਅਤੇ ਆਸਟ੍ਰੇਲੀਆ ਨਾਲ ਸਬੰਧਤ ਹਨ। ਇਸ ਘਟਨਾ ਨਾਲ ਜੋ ਪ੍ਰਭਾਵਿਤ ਹੋਏ ਹਨ, ਉਨ੍ਹਾਂ ਨੂੰ ਇਸ ਵੇਲੇ ਸਕੈਮ ਦਾ ਸ਼ਿਕਾਰ ਹੋਣ ਦਾ ਵਧੇਰੇ ਖਦਸ਼ਾ ਹੈ। ਸਕੈਮਰ ਇਹ ਜਾਣਕਾਰੀ ਨਵੇਂ ਕਰੈਡਿਟ ਕਾਰਡ ਬਨਵਾਉਣ ਲਈ, ਬਾਏ ਨਾਓ- ਪੇਅ ਲੈਟਰ ਆਪਸ਼ਨ ਆਦਿ ਲਈ ਵਰਤ ਸਕਦੇ ਹਨ।

ਅਜਿਹੇ ਸਕੈਮ ਤੋਂ ਬਚਣ ਲਈ ਤੁਹਾਨੂੰ ਆਪਣੀ ਕਰੈਡਿਟ ਰਿਪੋਰਟਿੰਗ ਐਜੰਸੀ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਆਪਣੀ ਫਾਈਲ ਲੌਕ ਕਰਨ ਲਈ ਕਹਿਣਾ ਚਾਹੀਦਾ ਹੈ।

ਫਾਈਲ ਲੌਕ ਜਾਂ ਅਨਲੌਕ ਦਾ ਸਿਸਟਮ ਬਹੁਤ ਆਸਾਨ ਹੈ ਤੇ ਕੁਝ ਸਕਿਓਰਟੀ ਸੁਆਲਾਂ ਦਾ ਜੁਆਬ ਦੇ ਕੇ ਕਦੇ ਵੀ ਫਾਈਲ ਅਨਲੌਕ ਕੀਤੀ ਜਾ ਸਕਦੀ ਹੈ, ਪਰ ਇਸ ਨਾਲ ਤੁਹਾਡੀ ਨਿੱਜੀ ਜਾਣਕਾਰੀ ਨੂੰ ਕੋਈ ਵੀ ਸਕੈਮਰ ਬੈਂਕਾਂ ਜਾਂ ਹੋਰ ਨਿੱਜੀ ਕੰਪਨੀਆਂ ਤੋਂ ਲੋਨ ਲੈਣ ਲਈ ਨਹੀਂ ਵਰਤ ਸਕਦਾ।

ਕਰੈਡਿਟ ਰਿਪੋਰਟਿੰਗ ਐਜੰਸੀ 2 ਹੋਰਾਂ ਵੱਡੀਆਂ ਐਜੰਸੀਆਂ ਨਾਲ ਵੀ ਰਾਬਤਾ ਕਾਇਮ ਕਰਕੇ ਤੁਹਾਡੀ ਫਾਈਲ ਉਨ੍ਹਾਂ ਕੋਲ ਵੀ ਲੌਕ ਕਰਵਾ ਦਏਗੀ ਤੇ ਇਹ ਕਾਫੀ ਸਹਾਇਕ ਸਿੱਧ ਹੋਏਗਾ।

ਇਸ ਤੋਂ ਇਲਾਵਾ ਤੁਹਾਨੂੰ ਮੋਬਾਇਲ, ਈਮੇਲ ‘ਤੇ ਮਿਲੇ ਕਿਸੇ ਵੀ ਖਾਸ ਆਫਰ ਨੂੰ ਕਲਿੱਕ ਕਰਨ ਦੀ ਜਰੂਰਤ ਨਹੀਂ, ਕਿਉਂਕਿ ਇਹ ਵੀ ਇੱਕ ਧੋਖਾਧੜੀ ਦਾ ਹੀ ਹਿੱਸਾ ਹੋ ਸਕਦਾ ਹੈ।

Video