Local News

ਆਉਂਦੀਆਂ ਚੋਣਾ ਵਿੱਚ ਚਮਕੇਗਾ ਨੈਸ਼ਨਲ ਪਾਰਟੀ ਦਾ ਸਿਤਾਰਾ!

ਆਉਂਦੀਆਂ ਚੋਣਾ ਵਿੱਚ ਲੇਬਰ ਸਰਕਾਰ ਇੱਕ ਵਾਰ ਫਿਰ ਤੋਂ ਸਰਕਾਰ ਬਣਾ ਸਕਦੀ ਹੈ, ਕਿਉਂਕਿ ਟੈਕਸ ਪੇਅਰਜ਼ ਯੂਨੀਅਨ ਵਲੋਂ ਪ੍ਰਕਾਸ਼ਿਤ ਪੋਲਿੰਗ ਫਰੋਮ ਕੁਰੀਆ ਸਰਵੇਖਣ ਦੇ ਨਤੀਜੇ ਹੈਰਾਨੀਜਣਕ ਹਨ।

ਤਾਜੇ ਚੋਣ ਸਰਵੇਖਣਾ ਦੇ ਨਤੀਜੇ ਮੁਤਾਬਕ ਲੇਬਰ ਤੇ ਗਰੀਨ ਦਾ ਸੁਮੇਲ 41.2% ਸੀਟਾਂ ‘ਤੇ ਕਾਬਜ ਹੁੰਦਾ ਦਿਖਾਈ ਦੇ ਰਿਹਾ ਹੈ ਅਤੇ ਨੈਸ਼ਨਲ ਤੇ ਐਕਟ ਦਾ ਸੁਮੇਲ 44.1% ਚੋਣ ਸਰਵੇਖਣ ਮੁਤਾਬਕ ਲੇਬਰ ਦੇ ਹਿੱਸੇ ਸਭ ਤੋਂ ਜਿਆਦਾ 49 ਸੀਟਾਂ ਆਉਣਗੀਆਂ, ਪਰ ਇਸਦੇ ਬਾਵਜੂਦ ਲੇਬਰ ਨੂੰ ਸੱਤਾ ਵਿੱਚ ਵਾਪਿਸ ਆਉਣ ਲਈ ਕਾਫੀ ਮੁਸ਼ਕੱਤ ਕਰਨੀ ਪਏਗੀ, ਕਿਉਂਕਿ ਗਰੀਨ ਨੂੰ ਆਉਂਦੀਆਂ ਚੋਣਾ ਵਿੱਚ ਸਿਰਫ 8 ਸੀਟਾਂ ਮਿਲਦੀਆਂ ਹੀ ਦਿੱਖ ਰਹੀਆਂ ਹਨ। ਮਾਓਰੀ ਪਾਰਟੀ ਦੀਆਂ 2 ਸੀਟਾਂ ਦੇ ਨਾਲ ਤਿੰਨੋਂ ਪਾਰਟੀਆਂ ਕੁੱਲ 59 ਦੇ ਆਂਕੜੇ ‘ਤੇ ਪੁੱਜਦੀਆਂ ਦਿੱਖ ਰਹੀਆਂ ਹਨ ਤੇ ਦੂਜੇ ਪਾਸੇ ਐਕਟ ਤੇ ਨੈਸ਼ਨਲ ਕੁੱਲ 61 ਸੀਟਾਂ ‘ਤੇ ਕਾਬਜ ਹੁੰਦੇ ਦਿੱਖ ਰਹੇ ਹਨ, ਸਧਾਰਨ ਸ਼ਬਦਾਂ ਵਿੱਚ ਇਸ ਚੋਣ ਸਰਵੇਖਣ ਦੀ ਮੰਨੀਏ ਤਾਂ ਇਸ ਵਾਰ ਸੱਤਾਧਾਰੀ ਪਾਰਟੀ ਦੀ ਜਿੱਤ ਦਾ ਫਰਕ ਸਿਰਫ 1-2 ਸੀਟਾਂ ਦਾ ਹੀ ਹੋਏਗਾ।

Video