ਨਿਊਜ਼ੀਲੈਂਡ ਪੁਲਿਸ ਅਜਿਹੀ ਨਵੀਂ ਤਕਨੀਕ ਦਾ trial ਕਰਨ ਜਾ ਰਹੀ ਹੈ, ਜਿਸ ਨਾਲ ਅਧਿਕਾਰੀ ਆਪਣੇ ਮੋਬਾਈਲ ਫੋਨ ਨੂੰ live number plate scanner ਵਜੋਂ ਵਰਤ ਸਕਣਗੇ।
ਇਹ App ਚੋਰੀ ਹੋਈਆਂ ਗੱਡੀਆਂ, ਲੋੜੀਂਦੇ ਵਿਅਕਤੀਆਂ ਨਾਲ ਜੁੜੇ ਵਾਹਨਾਂ ਅਤੇ ਦੋ ਮਹੀਨਿਆਂ ਤੋਂ ਵੱਧ ਮਿਆਦ ਪੁੱਗੇ WOF ਜਾਂ Registration ਬਾਰੇ ਤੁਰੰਤ ਸੂਚਨਾ ਦੇਵੇਗੀ।
ਛੇ ਹਫ਼ਤਿਆਂ ਦੇ ਇਸ trial ਵਿੱਚ ਦੇਸ਼ ਭਰ ਦੇ ਲਗਭਗ 50 frontline police officers ਸ਼ਾਮਲ ਹੋਣਗੇ। ਸਫਲ ਹੋਣ ’ਤੇ ਇਹ ਤਕਨੀਕ ਸਾਰੇ frontline ਪੁਲਿਸ ਫੋਨਾਂ ਵਿੱਚ ਕਰੀਬ $150,000 ਦੀ ਲਾਗਤ ਨਾਲ ਦਿੱਤੀ ਜਾ ਸਕਦੀ ਹੈ, ਜਦਕਿ ਮੌਜੂਦਾ ANPR ਸਿਸਟਮ ਪ੍ਰਤੀ ਪੁਲਿਸ ਵਾਹਨ ਲਗਭਗ $30,000 ਦਾ ਹੈ।
Privacy ਸਬੰਧੀ ਚਿੰਤਾਵਾਂ ’ਤੇ ਪੁਲਿਸ ਦਾ ਕਹਿਣਾ ਹੈ ਕਿ App ਕੋਈ ਵੀਡੀਓ ਜਾਂ ਤਸਵੀਰਾਂ ਰਿਕਾਰਡ ਨਹੀਂ ਕਰੇਗੀ।










