ਸਰਕਾਰ ਵੱਲੋਂ ਪੈਟਰੋਲ ਟੈਕਸ ਦੀ ਥਾਂ ਹਲਕੀਆਂ ਗੱਡੀਆਂ ਲਈ ਰੋਡ ਯੂਜ਼ਰ ਚਾਰਜ ਲਿਜ਼ਲੈਸ਼ਨ ਪੇਸ਼

ਨਿਊਜ਼ੀਲੈਂਡ ਸਰਕਾਰ ਨੇ ਪੈਟਰੋਲ ਟੈਕਸ ਨੂੰ ਹੌਲੀ-ਹੌਲੀ ਹਟਾ ਕੇ ਹਲਕੀਆਂ ਵਾਹਨਾਂ ਲਈ ਰੋਡ ਯੂਜ਼ਰ ਚਾਰਜ (RUC) ਲਾਗੂ ਕਰਨ ਵਾਸਤੇ ਪਹਿਲਾ ਕਦਮ ਚੁੱਕਦਿਆਂ ਨਵਾਂ ਬਿੱਲ ਸੰਸਦ ਵਿੱਚ ਪੇਸ਼ ਕੀਤਾ ਹੈ। ਲੈਂਡ ਟ੍ਰਾਂਸਪੋਰਟ (ਰੇਵਨਿਊ) ਐਮੇਂਡਮੈਂਟ ਬਿੱਲ ਦਾ ਮੁੱਖ ਉਦੇਸ਼ ਆਵਾਜਾਈ ਵਿਵਸਥਾ ਲਈ ਇੱਕ “ਵਧੇਰੇ ਨਿਆਇਕ, ਸਧਾਰਨ ਅਤੇ ਆਧੁਨਿਕ ਫੰਡਿੰਗ ਮਾਡਲ” ਬਣਾਉਣਾ ਹੈ।
ਟਰਾਂਸਪੋਰਟ ਮੰਤਰੀ ਕ੍ਰਿਸ ਬਿਸ਼ਪ ਨੇ ਕਿਹਾ ਕਿ ਮੌਜੂਦਾ RUC ਪ੍ਰਣਾਲੀ 1970 ਦੇ ਦੌਰ ਦੀ ਹੈ ਜਿਸ ਵਿੱਚ ਹੁਣ ਵੀ ਕਾਗਜ਼ੀ ਲੇਬਲ ਅਤੇ ਮੈਨੁਅਲ ਰਿਕਾਰਡਿੰਗ ਵਰਤੀ ਜਾਂਦੀ ਹੈ। ਨਵੇਂ ਬਿੱਲ ਤਹਿਤ ਡਰਾਈਵਰਾਂ ਲਈ ਸਬਸਕ੍ਰਿਪਸ਼ਨ ਜਾਂ ਪੋਸਟ-ਪੇਮੈਂਟ ਵਰਗੇ ਆਸਾਨ ਡਿਜ਼ਿਟਲ ਭੁਗਤਾਨ ਮਾਡਲ ਸੰਭਵ ਹੋ ਜਾਣਗੇ ਅਤੇ ਨਿੱਜੀ ਕੰਪਨੀਆਂ ਵੀ ਇਹ ਸੇਵਾਵਾਂ ਪ੍ਰਦਾਨ ਕਰ ਸਕਣਗੀਆਂ।
ਬਿੱਲ ਵਿੱਚ ਭਵਿੱਖ ਲਈ ਤਿਆਰੀ ਦੇ ਤੌਰ ’ਤੇ ਵਾਹਨਾਂ ਵਿੱਚ ਦੂਰੀ ਮਾਪਣ ਵਾਲੀ ਤਕਨਾਲੋਜੀ ਸ਼ਾਮਲ ਕਰਨ ਦਾ ਢਾਂਚਾ ਵੀ ਹੈ। ਬਿਸ਼ਪ ਨੇ ਕਿਹਾ ਕਿ 2027 ਵਿੱਚ ਨਵੀਂ ਪ੍ਰਣਾਲੀ ਦਾ ਮੁਲਾਂਕਣ ਕਰਕੇ 3.5 ਮਿਲੀਅਨ ਹੋਰ ਪੈਟਰੋਲ ਵਾਹਨਾਂ ਨੂੰ ਇਸ ਵਿੱਚ ਸ਼ਾਮਲ ਕਰਨ ਬਾਰੇ ਫੈਸਲਾ ਕੀਤਾ ਜਾਵੇਗਾ।
ਬਿੱਲ ਵਿੱਚ ਟੋਲਿੰਗ ਪ੍ਰਣਾਲੀ ਵਿੱਚ ਵੀ ਬਦਲਾਵ ਹਨ, ਜਿਵੇਂ “ਕੌਰੀਡੋਰ ਟੋਲਿੰਗ” ਜੋ ਮੌਜੂਦਾ ਸੜਕਾਂ ਦੇ ਕੁਝ ਹਿੱਸਿਆਂ ’ਤੇ ਲਾਗੂ ਹੋ ਸਕਦੀ ਹੈ ਜੇਕਰ ਨਵੇਂ ਪ੍ਰੋਜੈਕਟ ਨਾਲ ਯਾਤਰੀਆਂ ਨੂੰ ਸਪਸ਼ਟ ਫ਼ਾਇਦਾ ਹੋਵੇ। ਇਸ ਤੋਂ ਇਲਾਵਾ, ਟੋਲ ਤੋਂ ਬਚਣ ਲਈ ਹੋਰ ਸੜਕਾਂ ਦੇ ਬੇਜਾ ਇਸਤੇਮਾਲ ਨੂੰ ਘਟਾਉਣ ਲਈ ਨਵੇਂ ਨਿਯਮ ਲਾਗੂ ਕਰਨ ਦੀ ਗੁੰਜਾਇਸ਼ ਵੀ ਹੋਵੇਗੀ।
ਇਸ ਬਿੱਲ ਨੂੰ ਪਹਿਲੀ ਪੜ੍ਹਤੋਂ ਤੋਂ ਬਾਅਦ ਟਰਾਂਸਪੋਰਟ ਐਂਡ ਇਨਫਰਾਸਟਰਕਚਰ ਸਿਲੈਕਟ ਕਮੇਟੀ ਕੋਲ ਭੇਜਿਆ ਜਾਵੇਗਾ।

Video