ਕ੍ਰਾਇਸਟਚਰਚ: ਨਿਊਜ਼ੀਲੈਂਡ ਦਾ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਰਾਸ਼ਟਰੀ ਟਿਕਟਿੰਗ ਪ੍ਰਣਾਲੀ (National Ticketing Solution) ਹੁਣ ਸ਼ੁਰੂ ਹੋ ਗਈ ਹੈ। ਇਸਦੀ ਪਹਿਲੀ ਕੜੀ “ਮੋਤੂ ਮੂਵ (Motu Move)” ਕੱਲ੍ਹ ਕ੍ਰਾਇਸਟਚਰਚ ਵਿੱਚ ਲਾਂਚ ਕੀਤੀ ਗਈ।
ਹੁਣ ਯਾਤਰੀ ਬੱਸਾਂ ਅਤੇ ਫੈਰੀਆਂ ‘ਤੇ ਡੈਬਿਟ/ਕ੍ਰੈਡਿਟ ਕਾਰਡ, ਐਪਲ ਪੇ ਅਤੇ ਗੂਗਲ ਪੇ ਨਾਲ ਭੁਗਤਾਨ ਕਰ ਸਕਣਗੇ। ਇਸ ਸਿਸਟਮ ਨੂੰ 2027 ਤੱਕ ਸਾਰੇ ਦੇਸ਼ ਵਿੱਚ ਲਾਗੂ ਕਰਨ ਦੀ ਯੋਜਨਾ ਹੈ।
ਕੈਂਟਰਬਰੀ ਰੀਜਨਲ ਕੌਂਸਲ ਦੇ ਚੇਅਰ ਡੀਅਨ ਸਵਿਗਸ ਨੇ ਕਿਹਾ ਕਿ ਇਹ ਕਦਮ ਜਨਤਕ ਆਵਾਜਾਈ ਨੂੰ ਆਸਾਨ ਅਤੇ ਆਧੁਨਿਕ ਬਣਾਉਣ ਵੱਲ ਇੱਕ ਵੱਡਾ ਕਦਮ ਹੈ।
ਕ੍ਰਾਈਸਟਚਰਚ ਪਬਲਿਕ ਟ੍ਰਾਂਸਪੋਰਟ ‘ਤੇ ਰਾਸ਼ਟਰੀ ਟਿਕਟਿੰਗ ਪ੍ਰਣਾਲੀ ਲਾਗੂ









