ਨਿਊਜ਼ੀਲੈਂਡ ਦਾ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਖੇਤਰ

ਨਿਊਜ਼ੀਲੈਂਡ ਦੇ ਕੈਂਟਰਬਰੀ ਖੇਤਰ ਨੇ ਦੇਸ਼ ਭਰ ਵਿੱਚ ਸਭ ਤੋਂ ਤੇਜ਼ ਵਧ ਰਹੇ ਖੇਤਰ ਦਾ ਦਰਜਾ ਹਾਸਲ ਕੀਤਾ ਹੈ, ਭਾਵੇਂ ਦੇਸ਼ ਵਿੱਚ ਕੁੱਲ ਆਬਾਦੀ ਵਾਧੇ ਦੀ ਗਤੀ ਹੌਲੀ ਹੋ ਗਈ ਹੈ।

ਸਟੈਟਸ ਨਿਊਜ਼ੀਲੈਂਡ ਦੇ ਅੰਕੜਿਆਂ ਅਨੁਸਾਰ, ਜੂਨ 2025 ਤੱਕ ਦੇ ਸਾਲ ਵਿੱਚ ਕੈਂਟਰਬਰੀ ਦੀ ਆਬਾਦੀ 1.1% (ਤਕਰੀਬਨ 7600 ਲੋਕ) ਵਧੀ। ਇਸ ਵਿੱਚ ਸਭ ਤੋਂ ਵੱਧ ਯੋਗਦਾਨ ਕ੍ਰਾਈਸਟਚਰਚ (52%), ਸੈਲਵਿਨ ਜ਼ਿਲ੍ਹਾ (27%), ਵੈਮਾਕਾਰਿਰੀ (10%) ਅਤੇ ਐਸ਼ਬਰਟਨ (5%) ਦਾ ਸੀ। ਸੈਲਵਿਨ ਜ਼ਿਲ੍ਹੇ ਨੇ 2.4% ਦੇ ਨਾਲ ਸਭ ਤੋਂ ਤੇਜ਼ ਵਾਧਾ ਦਰਜ ਕੀਤਾ।

ਇਸ ਵਾਧੇ ਵਿੱਚ 5300 ਲੋਕਾਂ ਦੀ ਨੈੱਟ ਮਾਈਗ੍ਰੇਸ਼ਨ ਗੇਨ (3700 ਲੋਕ ਹੋਰ ਖੇਤਰਾਂ ਤੋਂ ਅਤੇ 1600 ਵਿਦੇਸ਼ੋਂ ਆਏ) ਅਤੇ 2300 ਲੋਕਾਂ ਦੀ ਕੁਦਰਤੀ ਵਾਧਾ ਦਰ (ਜਨਮ–ਮੌਤਾਂ ਦਾ ਅੰਤਰ) ਸ਼ਾਮਲ ਸੀ।

ਕੈਂਟਰਬਰੀ ਨੇ ਆਬਾਦੀ ਵਾਧੇ ਵਿੱਚ ਆਕਲੈਂਡ ਅਤੇ ਵਾਇਕਾਟੋ (ਦੋਵੇਂ 1%) ਨੂੰ ਪਿੱਛੇ ਛੱਡ ਦਿੱਤਾ।

ਦੇਸ਼ ਦੀ ਕੁੱਲ ਆਬਾਦੀ ਹੁਣ 53 ਲੱਖ ਤੱਕ ਪਹੁੰਚ ਗਈ ਹੈ — 2024 ਵਿੱਚ 1.7% ਅਤੇ 2023 ਵਿੱਚ 2.3% ਵਾਧੇ ਦੇ ਮੁਕਾਬਲੇ ਇਸ ਸਾਲ ਕੇਵਲ 0.7% ਦੀ ਵਾਧਾ ਦਰ ਰਹੀ।

ਕੁਝ ਖੇਤਰਾਂ ਜਿਵੇਂ ਨੇਲਸਨ, ਮਾਰਲਬੋਰੋ, ਗਿਸਬੋਰਨ ਅਤੇ ਹਾਕਸ ਬੇ ਵਿੱਚ ਆਬਾਦੀ ਵਿੱਚ ਥੋੜ੍ਹੀ ਕਮੀ ਦਰਜ ਕੀਤੀ ਗਈ। ਆਕਲੈਂਡ ਦੀ ਆਬਾਦੀ 1.8 ਮਿਲੀਅਨ ਤੋਂ ਵੱਧ ਹੋ ਗਈ ਹੈ, ਪਰ ਮਾਈਗ੍ਰੇਸ਼ਨ ਦਰ ਪਿਛਲੇ ਸਾਲਾਂ ਦੇ ਮੁਕਾਬਲੇ ਕਾਫ਼ੀ ਘੱਟ ਰਹੀ।

ਸਟੈਟਸ ਨਿਊਜ਼ੀਲੈਂਡ ਦੇ ਅਧਿਕਾਰੀ ਵਿਕਟੋਰੀਆ ਟਰੈਲਿਵਿੰਗ ਨੇ ਕਿਹਾ ਕਿ “ਇਸ ਸਾਲ ਨੈੱਟ ਮਾਈਗ੍ਰੇਸ਼ਨ ਘੱਟ ਰਹਿਣ ਕਾਰਨ ਜ਼ਿਆਦਾਤਰ ਖੇਤਰਾਂ ਵਿੱਚ ਆਬਾਦੀ ਵਾਧਾ ਹੌਲਾ ਪਿਆ ਹੈ।”

Video