ਨਿਊਜ਼ੀਲੈਂਡ ਵਿੱਚ ਭਾਰੀ ਮੀਂਹ ਤੇ ਤੇਜ਼ ਹਵਾਵਾਂ ਕਾਰਨ ਕਈ ਉਡਾਨਾਂ ਰੱਦ ਹੋਈਆਂ ਹਨ ਅਤੇ ਸੈਂਕੜਿਆਂ ਘਰਾਂ ਦੀ ਬਿਜਲੀ ਗਈ ਹੈ। ਦੱਖਣੀ ਟਾਪੂ ਦੇ ਜ਼ਿਆਦਾਤਰ ਹਿੱਸੇ ਅਤੇ ਉੱਤਰੀ ਟਾਪੂ ਦੇ ਕੁਝ ਇਲਾਕੇ ਗੰਭੀਰ ਮੌਸਮੀ ਚੇਤਾਵਨੀਆਂ ਹੇਠ ਹਨ।
ਮੈਕੈਂਜ਼ੀ ਜ਼ਿਲ੍ਹੇ ‘ਚ ਤੇਜ਼ ਹਵਾਵਾਂ ਕਾਰਨ ਇੱਕ ਟਰੱਕ ਟ੍ਰੇਲਰ ਉਲਟਣ ਨਾਲ ਸਟੇਟ ਹਾਈਵੇ 8 ਕੁਝ ਸਮੇਂ ਲਈ ਬੰਦ ਰਿਹਾ। ਏਅਰ ਨਿਊਜ਼ੀਲੈਂਡ ਅਤੇ ਜੈੱਟਸਟਾਰ ਦੀਆਂ ਕਈ ਉਡਾਨਾਂ ਪ੍ਰਭਾਵਿਤ ਹੋਈਆਂ।
ਡੁਨੀਡਿਨ, ਇਨਵਰਕਾਰਗਿਲ ਅਤੇ ਆਲੇ ਦੁਆਲੇ ਇਲਾਕਿਆਂ ‘ਚ ਬਿਜਲੀ ਬੰਦ ਰਹੀ, ਜਦਕਿ ਕਈ ਪਹਾੜੀ ਇਲਾਕਿਆਂ ‘ਚ ਬਰਫਬਾਰੀ ਦੀ ਸੂਚਨਾ ਹੈ।
MetService ਨੇ ਚੇਤਾਵਨੀ ਦਿੱਤੀ ਹੈ ਕਿ ਹਫ਼ਤੇ ਦੇ ਅੰਤ ਤੱਕ ਹੋਰ ਭਾਰੀ ਮੀਂਹ ਅਤੇ ਤੂਫ਼ਾਨੀ ਹਵਾਵਾਂ ਆ ਸਕਦੀਆਂ ਹਨ।
ਦੱਖਣੀ ਆਈਲੈਂਡ ਵਿੱਚ ਤੇਜ਼ ਹਨੇਰੀ ਕਾਰਨ ਉਡਾਣਾਂ ਰੱਦ, ਬਿਜਲੀ ਬੰਦ !









