ਡੁਨੇਡਿਨ ‘ਚ ਹੋਈ ਮੌਤ ਦੇ ਮਾਮਲੇ ਵਿੱਚ ਇੱਕ ਵਿਅਕਤੀ ‘ਤੇ ਲਗਾਇਆ ਗਿਆ ਕਤਲ ਦਾ ਦੋਸ਼

ਉੱਤਰੀ ਡੁਨੇਡਿਨ ਵਿੱਚ ਇੱਕ ਵਿਅਕਤੀ ਦੀ ਮੌਤ ਮਾਮਲੇ ਵਿੱਚ ਇੱਕ ਆਦਮੀ ਨੂੰ ਕਤਲ ਦੇ ਦੋਸ਼ ‘ਚ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।
ਸ਼ੁੱਕਰਵਾਰ ਦੁਪਹਿਰ ਲਗਭਗ 2 ਵਜੇ ਪੁਲਿਸ ਨੂੰ ਗ੍ਰੇਟ ਕਿੰਗ ਸਟਰੀਟ ‘ਤੇ “ਅਚਾਨਕ ਮੌਤ” ਦੀ ਸੂਚਨਾ ਮਿਲੀ ਸੀ। ਮੌਕੇ ‘ਤੇ ਪੁੱਜਣ ‘ਤੇ 36 ਸਾਲਾ ਵਿਅਕਤੀ ਮ੍ਰਿਤਕ ਮਿਲਿਆ।
ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਅਤੇ ਦੋਸ਼ੀ ਇੱਕ-ਦੂਜੇ ਨੂੰ ਜਾਣਦੇ ਸਨ।
25 ਸਾਲਾ ਆਰੋਪੀ ਅੱਜ ਡੁਨੇਡਿਨ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਣਾ ਹੈ।

Video