ਅੱਜ ਸਵੇਰੇ ਆਕਲੈਂਡ ਦੇ ਸੈਂਟਰਲ ਸਿਟੀ ਇਲਾਕੇ ਵਿੱਚ ਇੱਕ ਲਾਲ ਕਾਰ ਤੇਜ਼ ਰਫ਼ਤਾਰ ਨਾਲ ਦੌੜਦੀ ਹੋਈ ਪੁਲਿਸ ਦੀ ਖੜ੍ਹੀ ਗੱਡੀ ਨਾਲ ਟਕਰਾ ਗਈ ਅਤੇ ਫਿਰ ਖੰਭੇ ਨਾਲ ਜਾ ਟਕਰਾਈ।ਹਾਦਸਾ ਸਵੇਰੇ ਲਗਭਗ 5.40 ਵਜੇ ਵਿਕਟੋਰੀਆ ਸਟਰੀਟ ਤੇ ਐਲਬਰਟ ਸਟਰੀਟ ਦੇ ਨੇੜੇ ਵਾਪਰਿਆ। ਕਾਰ ਨੇ ਲਾਲ ਬੱਤੀਆਂ ਤੋੜੀਆਂ, ਟ੍ਰੈਫ਼ਿਕ ਵਿਚਕਾਰੋਂ ਗੁਜ਼ਰੀ ਅਤੇ ਗਲਤ ਲੇਨ ਵਿੱਚ ਚਲਦੀ ਰਹੀ। ਇੱਕ ਪੈਦਲ ਯਾਤਰੀ ਨੂੰ ਵੀ ਕਾਰ ਦੇ ਨੇੜੇ ਆਉਣ ਕਾਰਨ ਪਿੱਛੇ ਹਟਣਾ ਪਿਆ। ਟਕਰਾਅ ਵਿਚ ਤਿੰਨ ਲੋਕ ਜ਼ਖ਼ਮੀ ਹੋਏ—ਇੱਕ ਦੀ ਹਾਲਤ ਗੰਭੀਰ ਹੈ।
ਸਾਰੇ ਮਰੀਜ਼ਾਂ ਨੂੰ ਆਕਲੈਂਡ ਸਿਟੀ ਹਸਪਤਾਲ ਲਿਜਾਇਆ ਗਿਆ।ਪੁਲਿਸ ਦਾ ਕਹਿਣਾ ਹੈ ਕਿ ਕਾਰ ਦਾ ਪਿੱਛਾ ਨਹੀਂ ਕੀਤਾ ਜਾ ਰਿਹਾ ਸੀ। ਪੁਲਿਸ ਅਧਿਕਾਰੀ ਨੂੰ ਹਲਕੀਆਂ ਚੋਟਾਂ ਆਈਆਂ, ਜਦਕਿ ਉਸਦਾ ਸਾਥੀ ਸੁਰੱਖਿਅਤ ਰਿਹਾ। ਵਿਕਟੋਰੀਆ ਸਟਰੀਟ ਕੁਝ ਸਮੇਂ ਲਈ ਬੰਦ ਰਹੀ, ਜਿਸ ਨਾਲ ਦਫ਼ਤਰ ਜਾਣ ਵਾਲੇ ਕਈ ਲੋਕ ਪ੍ਰਭਾਵਿਤ ਹੋਏ। ਗੰਭੀਰ ਹਾਦਸਿਆਂ ਦੀ ਜਾਂਚ ਕਰਨ ਵਾਲੀ ਯੂਨਿਟ ਨੇ ਮੌਕੇ ’ਤੇ ਕੰਮ ਸੰਭਾਲਿਆ।
ਆਕਲੈਂਡ ਸੈਂਟਰਲ ਵਿੱਚ ਸਵੇਰੇ ਸੜਕ ਹਾਦਸਾ, ਸੀ.ਸੀ.ਟੀ.ਵੀ ਵਿੱਚ ਕੈਦ ਹੋਈ ਕਾਰ !









