ਆਕਲੈਂਡ ਹਾਰਬਰ ਬ੍ਰਿਜ ‘ਤੇ ਯਾਤਰੀਆਂ ਨੂੰ ਸਾਵਧਾਨ ਰਹਿਣ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ ਕਿਉਂਕਿ ਤੇਜ਼ ਹਵਾਵਾਂ ਕਾਰਨ ਗਤੀ ਸੀਮਾਵਾਂ ਅਤੇ ਲੇਨ ਬੰਦਸ਼ਾਂ ਲਗ ਸਕਦੀਆਂ ਹਨ। ਮੈਟਸਰਵਿਸ ਨੇ ਦੱਸਿਆ ਹੈ ਕਿ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਹਵਾ ਦੇ ਝੋਕੇ 75–85 ਕਿਮੀ ਪ੍ਰਤੀ ਘੰਟਾ ਤੱਕ ਪਹੁੰਚ ਸਕਦੇ ਹਨ।
NZ ਟ੍ਰਾਂਸਪੋਰਟ ਏਜੰਸੀ ਨੇ ਕਿਹਾ ਹੈ ਕਿ ਜੇ ਹਵਾ ਦੇ ਅਚਾਨਕ ਤੇਜ਼ ਝੋਕੇ ਆਉਂਦੇ ਹਨ ਤਾਂ ਸਪੀਡ ਘਟਾਉਣ ਨਾਲ ਡਰਾਈਵਰਾਂ ਨੂੰ ਰਿਅਕਟ ਕਰਨ ਲਈ ਸਮਾਂ ਮਿਲੇਗਾ। ਮੋਟਰਵੇ ‘ਤੇ ਇਲੈਕਟ੍ਰਾਨਿਕ ਬੋਰਡਾਂ ‘ਤੇ ਦਿੱਤੀਆਂ ਹਦਾਇਤਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਗਈ ਹੈ।
ਮੈਟਸਰਵਿਸ ਨੇ ਵੈਰਾਰਾਪਾ ਅਤੇ ਤਰਾਰੂਆ ਇਲਾਕੇ ਲਈ ਓਰੇਂਜ ਹਵਾ ਚੇਤਾਵਨੀ ਵੀ ਜਾਰੀ ਕੀਤੀ ਹੈ ਜਿੱਥੇ ਹਵਾ ਦੇ ਝੋਕੇ 120 ਕਿਮੀ ਪ੍ਰਤੀ ਘੰਟਾ ਤੱਕ ਹੋ ਸਕਦੇ ਹਨ। ਦਰੱਖਤਾਂ, ਪਾਵਰਲਾਈਨਾਂ ਅਤੇ ਅਣਸੁਰੱਖਿਅਤ ਢਾਂਚਿਆਂ ਨੂੰ ਨੁਕਸਾਨ ਦਾ ਖਤਰਾ ਹੈ।
ਇਸ ਤੋਂ ਇਲਾਵਾ ਦੱਖਣੀ ਟਾਪੂ ਵਿੱਚ ਕੁਝ ਸੜਕਾਂ ਲਈ ਬਰਫ਼ਬਾਰੀ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ। ਇਸੇ ਦੌਰਾਨ, ਕੈਂਟਰਬਰੀ ਦੇ ਸਾਊਥਬ੍ਰਿਜ ਇਲਾਕੇ ਵਿੱਚ 38 ਹੈਕਟਰ ਵਿੱਚ ਫੈਲੀ ਬੂਟਿਆਂ ਦੀ ਅੱਗ ‘ਤੇ ਕਾਬੂ ਪਾਉਣ ਲਈ ਹੈਲੀਕਾਪਟਰ ਟੀਮਾਂ ਅਤੇ 30 ਫਾਇਰਫਾਈਟਰਾਂ ਨੇ ਰਾਤ ਭਰ ਕੰਮ ਕੀਤਾ।
ਆਕਲੈਂਡ ਹਾਰਬਰ ਬ੍ਰਿਜ ‘ਤੇ ਤੇਜ਼ ਹਵਾਵਾਂ ਦਾ ਖਤਰਾ, ਦੱਖਣੀ ਟਾਪੂ ਦੀਆਂ ਸੜਕਾਂ ਲਈ ਬਰਫ਼ਬਾਰੀ ਦੀਆਂ ਚੇਤਾਵਨੀਆਂ !









