ਜਲ ਪ੍ਰਦੂਸ਼ਣ ਦੇ ਵਧਦੇ ਵਿਰੋਧ ਪ੍ਰਦਰਸ਼ਨਾਂ ਵਿਚਕਾਰ ਈਕੈਨ ਨੇ ਨਾਈਟ੍ਰੇਟ ਐਮਰਜੈਂਸੀ ਦਾ ਕੀਤਾ ਐਲਾਨ

ਕੈਂਟਰਬਰੀ ਰੀਜਨਲ ਕੌਂਸਲ (ਇਨਵਾਇਰਮੈਂਟ ਕੈਂਟਰਬਰੀ – ECan) ਨੇ ਆਪਣੀ ਆਖ਼ਰੀ ਮੀਟਿੰਗ ਵਿੱਚ ਨਾਈਟਰੇਟ ਐਮਰਜੈਂਸੀ ਐਲਾਨਣ ਦਾ ਮੋਸ਼ਨ ਪਾਸ ਕੀਤਾ। 9 ਕੌਂਸਲਰਾਂ ਨੇ ਹੱਕ ਵਿੱਚ ਤੇ 7 ਨੇ ਵਿਰੋਧ ਵਿੱਚ ਵੋਟ ਪਾਈ।
ਇਹ ਫੈਸਲਾ ECan ਦੀ ਹਾਲੀਆ ਰਿਪੋਰਟ ਤੋਂ ਬਾਅਦ ਆਇਆ ਹੈ, ਜਿਸ ‘ਚ ਪਤਾ ਲੱਗਾ ਕਿ ਖੇਤਰ ਦੇ ਕਈ ਪਾਣੀ ਦੇ ਕੂਆਂ ‘ਚ E. coli ਅਤੇ ਨਾਈਟਰੇਟ ਦੀ ਮਾਤਰਾ ਵਧ ਰਹੀ ਹੈ। ਲਗਭਗ 10% ਕੂਆਂ ਵਿੱਚ ਨਾਈਟਰੇਟ ਪੀਣ ਵਾਲੇ ਪਾਣੀ ਲਈ ਮੰਨਿਆ ਗਇਆ ਸੁਰੱਖਿਅਤ ਹੱਦ ਤੋਂ ਵੱਧ ਮਿਲਿਆ।
ECan ਦੇ ਚੇਅਰਪ੍ਰਸਨ ਕ੍ਰੈਗ ਪੌਲਿੰਗ ਨੇ ਕਿਹਾ ਕਿ ਡੇਅਰੀ ਫਾਰਮਿੰਗ ਦਾ ਵਾਧਾ ਇਸਦਾ ਮੁੱਖ ਕਾਰਨ ਹੈ, ਪਰ ਸ਼ਹਿਰੀ ਗੰਦੇ ਪਾਣੀ ਦੇ ਸਿਸਟਮ ਵੀ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਨੇ ਮੰਨਿਆ ਕਿ ਜ਼ਮੀਨ ਦੇ ਹੇਠਾਂ ਪਾਣੀ ਵਿੱਚ ਬਦਲਾਅ ਆਉਣ ਵਿੱਚ 3 ਤੋਂ 30 ਸਾਲ ਲੱਗ ਸਕਦੇ ਹਨ।
ਉੱਧਰੋਂ, ਸਰਕਾਰੀ ਮੰਤਰੀਆਂ ਨੇ ਇਸ ਮੋਸ਼ਨ ਨੂੰ ਚੋਣਾਂ ਤੋਂ ਪਹਿਲਾਂ ਦੀ ਰਾਜਨੀਤਿਕ ਚਾਲ ਕਿਹਾ, ਜਦੋਂਕਿ ਵਿਰੋਧੀ ਗਰੁੱਪਾਂ ਜਿਵੇਂ Greenpeace ਨੇ ਕੌਂਸਲ ‘ਤੇ ਡੇਅਰੀ ਫਾਰਮਿੰਗ ਵਧਾਉਣ ਦੇ ਦੋਸ਼ ਲਗਾਏ।
ਨਾਈਟਰੇਟ ਪ੍ਰਦੂਸ਼ਣ ਨਾਲ ਨਾ ਸਿਰਫ਼ ਵਾਤਾਵਰਣ ਪ੍ਰਭਾਵਿਤ ਹੈ, ਸਗੋਂ ਲੋਕਾਂ ਦੀ ਸਿਹਤ ਲਈ ਵੀ ਖ਼ਤਰਾ ਹੈ।

Video