ਕੈਕੋਹੇ ਦੀ ਨਵੀਂ $15 ਮਿਲੀਅਨ ਲਾਇਬ੍ਰੇਰੀ ਦੀ ਉਸਾਰੀ ਸ਼ੁਰੂ ਹੋਣ ਵਾਲੀ ਹੈ।

ਕਾਇਕੋਹੇ ਦੀ ਮੇਨ ਸਟਰੀਟ ‘ਤੇ ਲਗਭਗ 1.5 ਕਰੋੜ ਡਾਲਰ ਦੀ ਲਾਇਬ੍ਰੇਰੀ ਅਤੇ ਕਮਿਊਨਟੀ ਹੱਬ ਦਾ ਨਿਰਮਾਣ ਇਸ ਮਹੀਨੇ ਸ਼ੁਰੂ ਹੋਵੇਗਾ। ਇਹ ਨਵਾਂ Te Āta Haere ਨਾਮਕ ਬਿਲਡਿੰਗ ਪੁਰਾਣੀ Marino Place ਲਾਇਬ੍ਰੇਰੀ ਦੀ ਥਾਂ ਲਵੇਗੀ ਅਤੇ ਇਸ ‘ਚ ਗੇਮਿੰਗ ਰੂਮ, ਰਿਕਾਰਡਿੰਗ ਬੂਥ, ਮੀਟਿੰਗ ਰੂਮ, ਕੈਫੇ ਅਤੇ “ਮੇਕਰ ਸਪੇਸ” ਵਰਗੀਆਂ ਸਹੂਲਤਾਂ ਸ਼ਾਮਲ ਹੋਣਗੀਆਂ।ਇਹ ਪ੍ਰੋਜੈਕਟ Far North Holdings ਵੱਲੋਂ ਮੈਨੇਜ ਕੀਤਾ ਜਾ ਰਿਹਾ ਹੈ ਅਤੇ ਕਾਇਕੋਹੇ ਦੀ Henwood Construction ਕੰਪਨੀ ਇਸਨੂੰ ਤਿਆਰ ਕਰੇਗੀ। ਬਿਲਡਿੰਗ 2026 ਵਿੱਚ ਖੁੱਲਣ ਦੀ ਉਮੀਦ ਹੈ।ਸਥਾਨਕ ਹਾਪੂ Te Uri o Hua ਵੱਲੋਂ ਦਿੱਤਾ ਗਿਆ ਨਾਮ Te Āta Haere ਦਾ ਅਰਥ ਹੈ “ਆਰਾਮ ਨਾਲ, ਸੋਚ-ਵਿਚਾਰ ਨਾਲ ਅੱਗੇ ਵਧਣਾ”।
ਕੌਂਸਲ ਦੇ ਮੁਤਾਬਕ, $14.6 ਮਿਲੀਅਨ ਦੀ ਲਾਗਤ 2024-27 ਲੰਬੇ ਸਮੇਂ ਦੀ ਯੋਜਨਾ ਵਿੱਚ ਸ਼ਾਮਲ ਹੈ ਅਤੇ ਹਰ ਰੇਟਪੇਅਰ ‘ਤੇ ਪ੍ਰਤੀ $100,000 ਲੈਂਡ ਵੈਲਿਊ ਲਈ $6.77 ਸਾਲਾਨਾ ਖਰਚ ਪਵੇਗਾ।
ਮੌਜੂਦਾ Marino Place ਲਾਇਬ੍ਰੇਰੀ ਨਿਰਮਾਣ ਦੇ ਵੱਡੇ ਹਿੱਸੇ ਦੌਰਾਨ ਖੁੱਲੀ ਰਹੇਗੀ।

Video