ਸਟ੍ਰੈਟਫੋਰਡ ਦੇ ਤਾਰਨਾਕੀ ਕਸਬੇ ਵਿੱਚ ਕੁਝ ਹਫ਼ਤਿਆਂ ਤੋਂ ਰਾਤ ਦੇ ਸਮੇਂ ਵਿਹੜੇ ਦੇ ਪੰਛੀਆਂ ‘ਤੇ ਕੁੱਤਿਆਂ ਦੇ ਹਮਲੇ ਹੋ ਰਹੇ ਹਨ। ਲੋਕਾਂ ਨੇ ਕਿਹਾ ਕਿ ਦੋ ਕੁੱਤੇ ਹੁਣ ਤੱਕ 50 ਤੋਂ ਵੱਧ ਮੁਰਗੀਆਂ ਅਤੇ ਬਟੇਰਾਂ ਨੂੰ ਮਾਰ ਚੁੱਕੇ ਹਨ।
ਲੀਜ਼ੀ ਅਤੇ ਡੈਨੀਅਲ ਵਾਟਰਸਨ ਦੇ ਘਰ ਵਿੱਚ ਵੀ ਹਮਲਾ ਹੋਇਆ ਜਿਸ ਵਿੱਚ ਉਹਨਾਂ ਦੀਆਂ 7 ਮੁਰਗੀਆਂ ਮਾਰੀਆਂ ਗਈਆਂ। ਸਥਾਨਕ ਲੋਕਾਂ ਨੇ ਕਾਊਂਸਲ ਨੂੰ ਰਿਪੋਰਟ ਕੀਤੀ ਪਰ ਸਬੂਤਾਂ ਦੀ ਘਾਟ ਕਰਕੇ ਤੁਰੰਤ ਕਾਰਵਾਈ ਨਹੀਂ ਹੋਈ।
ਬਾਅਦ ਵਿੱਚ ਵਾਧੂ ਸੁਰੱਖਿਆ ਫੁਟੇਜ ਦੇ ਆਧਾਰ ‘ਤੇ ਦੋ ਕੁੱਤੇ ਮੰਗਲਵਾਰ ਨੂੰ ਜ਼ਬਤ ਕਰ ਲਏ ਗਏ।
ਜਿਲ੍ਹਾ ਪ੍ਰੀਸ਼ਦ ਵੱਲੋਂ ਕਿਹਾ ਗਿਆ ਕਿ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਕੌਂਸਲ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।
ਸਟ੍ਰੈਟਫੋਰਡ ‘ਚ ਕੁੱਤਿਆਂ ਨੇ ਕੀਤੇ ਹਮਲੇ, 50 ਤੋਂ ਵੱਧ ਪੰਛੀ ਹਲਾਕ !









