ਰੂਸ ਵਿੱਚ ਭੂਚਾਲ ਤੋਂ ਬਾਅਦ ਨਿਊਜ਼ੀਲੈਂਡ ਦੇ ਸਮੁੰਦਰ ਨੇੜਲੇ ਖੇਤਰਾਂ ‘ਚ ਸੁਨਾਮੀ ਦੀ ਚੇਤਾਵਨੀ

ਨਿਊਜ਼ੀਲੈਂਡ ਦੇ ਸਮੁੰਦਰ ਨੇੜਲੇ ਖੇਤਰਾਂ ‘ਚ ਸੁਨਾਮੀ ਵਰਗੇ ਹਾਲਾਤ ਬਣ ਸਕਦੇ ਹਨ, ਜੋ ਲੋਕਾਂ ਦੀ ਜਾਨ ਨੂੰ ਖਤਰੇ ‘ਚ ਪਾ ਸਕਦੀ ਹੈ। ਇਹ ਸਾਰੀ ਸਥਿਤੀ ਰੂਸ ਦੇ ਪੂਰਬੀ ਇਲਾਕੇ ਕਾਮਚਾਟਕਾ ਵਿੱਚ ਆਏ 8.8 ਮੈਗਨੀਟੂਡ ਦੇ ਭੂਚਾਲ ਤੋਂ ਬਾਅਦ ਪੈਦਾ ਹੋਈ ਹੈ।

🌊 ਕੀ ਹੋ ਸਕਦਾ ਹੈ ਪ੍ਰਭਾਵ?
ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ (NEMA) ਨੇ ਚੇਤਾਵਨੀ ਦਿੱਤੀ ਹੈ ਕਿ ਨਿਊਜ਼ੀਲੈਂਡ ਦੇ ਸਮੁੁੰਦਰੀ ਖੇਤਰਾਂ ‘ਚ “ਤੀਬਰ ਸਮੁੰਦਰੀ ਧਾਰਾਵਾਂ ਅਤੇ ਸੁਨਾਮੀ ਦਾ ਖਤਰਾ ਹੈ। ਇਹ ਸਥਿਤੀ ਖ਼ਾਸ ਕਰਕੇ ਤਰਣ, ਬੋਟਿੰਗ, ਮੱਛੀ ਫੜਨ ਜਾਂ ਤੱਟੀ ਟੂਰਿਜ਼ਮ ਵਿੱਚ ਸ਼ਾਮਿਲ ਲੋਕਾਂ ਲਈ ਖਤਰਨਾਕ ਹੋ ਸਕਦੀ ਹੈ।

📍 ਪ੍ਰਭਾਵਿਤ ਖੇਤਰ
ਉੱਤਰੀ ਟਾਪੂ (North Island):
Auckland, Gisborne, Napier, Wellington, Hawke’s Bay, Bay of Plenty, Waikato, Whanganui ਆਦਿ।

ਦੱਖਣੀ ਟਾਪੂ (South Island):
Kaikoura, Christchurch, Dunedin, Timaru, Nelson, Greymouth, Westport ਅਤੇ Invercargill ਦੇ ਸਮੁੰਦਰੀ ਕੰਢੇ ।
Stewart Island ਅਤੇ Chatham Islands ਵੀ ਪ੍ਰਭਾਵਿਤ ਹੋ ਸਕਦੀਆਂ ਹਨ।

Video