ਨਿਊਜ਼ੀਲੈਂਡ ਸਰਕਾਰ ਨੇ ਅਰਲੀ ਚਾਈਲਡਹੁੱਡ ਏਜੂਕੇਸ਼ਨ (ECE) ਫੀਸਾਂ ‘ਤੇ ਮਿਲਣ ਵਾਲੀ ਫੈਮਿਲੀ ਬੂਸਟ ਸਕੀਮ ਵਿੱਚ ਵੱਡਾ ਬਦਲਾਅ ਕੀਤਾ ਹੈ। ਹੁਣ ਜੁਲਾਈ 2025 ਤੋਂ:
🔹 ਰੀਫੰਡ ਰੇਟ 25% ਤੋਂ ਵਧਾ ਕੇ 40% ਕਰ ਦਿੱਤਾ ਗਿਆ ਹੈ
🔹 ਹਫਤਾਵਾਰ ਵੱਧ ਤੋਂ ਵੱਧ ਰੀਫੰਡ ਹੁਣ $120 ਹੋਵੇਗਾ
🔹 ਯੋਗ ਆਮਦਨ ਸੀਮਾ $180,000 ਤੋਂ ਵਧਾ ਕੇ $230,000 ਕਰ ਦਿੱਤੀ ਗਈ ਹੈ
ਪਰਿਵਾਰ ਹਰ ਤਿੰਨ ਮਹੀਨੇ ਬਾਅਦ IRD ਵੈੱਬਸਾਈਟ ‘ਤੇ ਆਪਣੀਆਂ ECE ਰਸੀਦਾਂ ਅੱਪਲੋਡ ਕਰਕੇ ਰੀਫੰਡ ਲੈ ਸਕਣਗੇ।
🔄 ਨਵੀਂ ਪ੍ਰਣਾਲੀ ਅਕਤੂਬਰ 2025 ਤੋਂ ਲਾਗੂ ਹੋਏਗੀ। ਸਰਕਾਰ ਆਟੋਮੈਟਿਕ ਰੀਫੰਡ ਸਿਸਟਮ ‘ਤੇ ਵੀ ਕੰਮ ਕਰ ਰਹੀ ਹੈ ਤਾਂ ਜੋ ਇਹ ਪ੍ਰਕਿਰਿਆ ਹੋਰ ਆਸਾਨ ਹੋ ਸਕੇ।
📊 ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਹੁਣ ਲਗਭਗ 92,000 ਪਰਿਵਾਰ ਇਸ ਦਾ ਲਾਭ ਲੈ ਸਕਣਗੇ।










