ਹੁਨਰਮੰਦ ਟ੍ਰੇਡਜ਼ ਦੀ ਘਾਟ ਨੂੰ ਧਿਆਨ ਵਿੱਚ ਰੱਖਦਿਆਂ ਨਿਊਜ਼ੀਲੈਂਡ ਸਰਕਾਰ ਨੇ ਦੇਸ਼ ਵਿੱਚ “ਗ੍ਰੀਨ ਲਿਸਟ” ਵਿੱਚ ਹੋਰ 10 ਟ੍ਰੇਡਾਂ ਨੂੰ ਸ਼ਾਮਿਲ ਕਰਨ ਦਾ ਫੈਸਲਾ ਲਿਆ ਹੈ। ਇਹ ਤਬਦੀਲੀ 18 ਅਗਸਤ 2025 ਤੋਂ ਲਾਗੂ ਹੋਵੇਗੀ।
• ਮੈਟਲ ਫੈਬਰਿਕੇਟ • ਪ੍ਰੈਸ਼ਰ ਵੇਲਡਰ • ਵਲਡਰ • ਫਿਟਰ (ਜਨਰਲ) • ਫਿਟਰ ਐਂਡ ਟਰਨਰ • ਫਿਟਰ-ਵੇਲਡਰ • ਮੈਟਲ ਮਸ਼ੀਨਿਸਟ (ਫਰਸਟ ਕਲਾਸ) • ਪੈਨਲ ਬੀਟਰ • ਵਾਹਨ ਪੇਂਟਰ • ਪੇਵਿੰਗ ਪਲਾਂਟ ਓਪਰੇਟਰ
ਇਹ ਟ੍ਰੇਡਜ਼ ਹੁਣ “Work to Residence pathway” ਦਾ ਹਿੱਸਾ ਹੋਣਗੇ, ਜਿਸਦੇ ਅਧੀਨ ਉਮੀਦਵਾਰ ਨਿਊਜ਼ੀਲੈਂਡ ਵਿੱਚ 2 ਸਾਲ ਕੰਮ ਕਰਨ ਤੋਂ ਬਾਅਦ ਰਿਹਾਇਸ਼ ਲਈ ਅਰਜ਼ੀ ਦੇ ਸਕਣਗੇ।
ਉਮੀਦਵਾਰਾਂ ਨੂੰ ਹੁਨਰ, ਤਜਰਬਾ ਅਤੇ ਤਨਖਾਹ ਸਬੰਧੀ ਮਿਆਰਾਂ ਤੇ ਪੂਰਾ ਉਤਰਨਾ ਹੋਵੇਗਾ। ਨਾਲ ਹੀ ਸਿਹਤ, ਚਰਿਤਰ, ਉਮਰ ਅਤੇ ਭਾਸ਼ਾ ਦੀਆਂ ਲਾਜ਼ਮੀ ਸ਼ਰਤਾਂ ਵੀ ਲਾਗੂ ਹੋਣਗੀਆਂ।










